ਪੰਜਾਬ ਦੇ ਜਲੰਧਰ ਵਿਚ ਸਿਰਫਿਰੇ ਆਸ਼ਕ ਨੇ ਨਰਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਬਲਜਿੰਦਰ ਕੌਰ ਪਰਲ ਹਸਪਤਾਲ ਵਿਚ ਨਰਸ ਸੀ। ਸਿਰਫਿਰੇ ਆਸ਼ਕ ਸਤਗੁਰੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੱਤਿਆ ਦਾ ਕਾਰਨ ਬ੍ਰੇਕਅੱਪ ਸੀ। ਦੋਸ਼ੀ ਵਿਆਹ ਕਰਨਾ ਚਾਹੁੰਦਾ ਸੀ ਪਰ ਬਲਜਿੰਦਰ ਕੌਰ ਨੇ ਉਸ ਤੋਂ ਕਿਨਾਰਾ ਕਰ ਦਿੱਤਾ ਸੀ। ਦੋਸ਼ੀ ਪਿੰਡ ਟਿੱਬੂ ਫਤਿਹਗੜ੍ਹ ਸਾਹਿਬ ਦੀ ਮੰਡੀ ਵਿਚ ਠੇਕੇਦਾਰ ਕੋਲ ਕੰਮ ਕਰਦਾ ਹੈ।
ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਡੀਸੀਪੀ ਜਗਮੋਹਨ ਸਿੰਘ, ਡੀਸੀਪੀ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪੁਲਿਸ ਦੀ ਇਕ ਵਿਸ਼ੇਸ਼ ਟੀਮ ਦਾ ਗਠਨ ਏਸੀਪੀ ਖੁਸ਼ਬੀਰ ਕੌਰ ਦੀ ਅਗਵਾਈ ਵਿਚ ਕੀਤਾ ਗਿਆ ਸੀ। ਖੁਸ਼ਬੀਰ ਕੌਰ ਉਨ੍ਹਾਂ ਦੀ ਟੀਮ ਨੇ ਸੀਸੀਟੀਵੀ ਤੇ ਮੋਬਾਈਲ ਕਾਲਸ ਦੀ ਡਿਟੇਲ ਤੇ ਲੋਕੇਸ਼ਨ ਨੂੰ ਆਧਾਰ ਬਣਾ ਕੇ ਜਾਂਚ ਕੀਤਾ । ਇਸ ਤੋਂ ਬਾਅਦ ਸਤਗੁਰੂ ਨੂੰ 24 ਘੰਟੇ ਦੇ ਅੰਦਰ ਹੀ ਨਗਰ ਪ੍ਰੀਸ਼ਦ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ।
ਜਾਂਚ ਵਿਚ ਸਾਹਮਣੇ ਗਿਆ ਕਿ ਬਲਜਿੰਦਰ ਕੌਰ ਦੀ ਮੰਗਣੀ ਹੋ ਚੁੱਕੀ ਸੀ। ਇਸ ਤੋਂ ਨਾਰਾਜ਼ ਦੋਸ਼ੀ ਨੇ ਹੱਤਿਆਕਾਂਡ ਨੂੰ ਅੰਜਮ ਦਿੱਤਾ। ਸਤਗੁਰੂ ਨੇ ਦੱਸਿਆ ਕਿ ਉਸ ਦੀ ਬਲਜਿੰਦਰ ਨਾਲ ਮੁਲਾਕਾਤ ਸੋਸ਼ਲ ਮੀਡੀਆ ‘ਤੇ ਹੋਈ ਸੀ। ਉਹ ਕਈ ਵਾਰ ਮਿਲੇ ਵੀ। ਜਦੋਂ ਬਲਜਿੰਦਰ ਦਾ ਉਸ ਦੇ ਪਰਿਵਾਰ ਵਾਲਿਆਂ ਕਿਸੇ ਹੋਰ ਲੜਕੇ ਨਾਲ ਵਿਆਹ ਤੈਅ ਕਰ ਦਿੱਤਾ ਤਾਂ ਦੋਵਾਂ ਵਿਚ ਝਗੜਾ ਹੋ ਗਿਆ।
ਸਤਗੁਰੂ ਬਲਜਿੰਦਰ ਕੌਰ ਨਾਲ ਵਿਆਹ ਕਰਨਾ ਚਾਹੁੰਦਾ ਸੀ। ਉਸ ਨੇ ਜਲੰਧਰ ਆ ਕੇ ਹਸਪਤਾਲ ਦੀ ਕੰਧ ਟੱਪ ਕੇ ਛੱਤ ‘ਤੇ ਸੌਂ ਰਹੀ ਬਲਜਿੰਦਰ ਕੌਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਜੋਤੀ ਨੇ ਸ਼ੋਰ ਪਾਇਆ ਤਾਂ ਉਸ ‘ਤੇ ਵੀ ਹਮਲਾ ਕਰ ਦਿੱਤਾ। ਪੁਲਿਸ ਨੇ ਉਸ ਤੋਂ ਹੱਤਿਆਕਾਂਡ ਵਿਚ ਇਸਤੇਮਾਲ ਕੀਤਾ ਹਥਿਆਰ ਵੀ ਬਰਾਮਦ ਕਰ ਲਿਆ ਹੈ।
ਸਤਗੁਰੂ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਬਲਜਿੰਦਰ ਨੂੰ ਮਾਰਨ ਲਈ ਛੁਰਾ ਲੈ ਕੇ ਟ੍ਰੇਨ ਤੋਂ ਜਲੰਧਰ ਪਹੁੰਚਿਆ ਸੀ। ਸਟੇਸ਼ਨ ਤੋਂ ਆਟੋ ਲੈ ਕੇ ਗੁਰੂ ਰਵਿਦਾਸ ਚੌਕ ਪਹੁੰਚਿਆ ਤੇ ਹਸਪਤਾਲ ਵਿਚ ਦਾਖਲ ਹੋਇਆ। ਜਾਂਚ ਅਧਿਕਾਰੀ ਏਸੀਪੀ ਖੁਸ਼ਬੀਰ ਕੌਰ ਨੇ ਦੱਸਿਆ ਕਿ ਦੋਸ਼ੀ ਕਤਲ ਕਰਕੇ ਵਾਪਸ ਟ੍ਰੇਨ ਵਿਚ ਫਤਿਹਗੜ੍ਹ ਸਾਹਿਬ ਚਲਾ ਗਿਆ।
ਵੀਡੀਓ ਲਈ ਕਲਿੱਕ ਕਰੋ -: