ਗੋਆ ਦੇ ਕਰਲੀਜ਼ ਪਬ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿੱਥੇ ਸੋਨਾਲੀ ਫੋਗਾਟ ਦੇ ਪੀਏ ਸੁਧੀਰ ਸਾਂਗਵਾਨ ਅਤੇ ਸੋਨਾਲੀ ਨੂੰ ਇਕੱਠੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਸੀਸੀਟੀਵੀ ਫੁਟੇਜ ‘ਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਸੁਧੀਰ ਸੋਨਾਲੀ ਨੂੰ ਜ਼ਬਰਦਸਤੀ ਆਪਣੇ ਹੱਥ ਨਾਲ ਡ੍ਰਿੰਕ ਪਿਲਾ ਰਿਹਾ ਹੈ।
ਦੱਸ ਦੇਈਏ ਕਿ ਸੋਨਾਲੀ ਦੀ ਮੌਤ ਦੇ ਮਾਮਲੇ ਵਿੱਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਸੋਨਾਲੀ ਦਾ ਪੀਏ ਸੁਧੀਰ ਸਾਂਗਵਾਨ, ਦੋਸਤ ਸੁਖਵਿੰਦਰ, ਗੋਆ ਕਰਲੀਜ਼ ਪੱਬ ਦਾ ਮਾਲਕ ਅਤੇ ਡਰੱਗ ਪੈਡਲਰ ਸ਼ਾਮਲ ਹਨ।
ਅਦਾਲਤ ਨੇ ਸੁਧੀਰ ਅਤੇ ਦੋਸਤ ਸੁਖਵਿੰਦਰ ਨੂੰ 10 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਨ੍ਹਾਂ ਦੋਵਾਂ ‘ਤੇ ਸੋਨਾਲੀ ਦੀ ਹੱਤਿਆ ਦਾ ਦੋਸ਼ ਹੈ। ਪੁਲਿਸ ਨੇ ਸੋਨਾਲੀ ਦੀ ਮੌਤ ਵਿੱਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਹੈ।
ਸੋਨਾਲੀ ਦੇ ਮਾਮਲੇ ‘ਚ ਪੁਲਸ ਕਾਰਵਾਈ ਕਰ ਰਹੀ ਹੈ ਪਰ ਇਸ ਦੌਰਾਨ ਇਕ ਹੋਰ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਗਿਆ ਹੈ। ਸੋਨਾਲੀ ਫੋਗਾਟ ਦੇ ਕਰੀਬੀ ਵਿਅਕਤੀ ਰਿਸ਼ਭ ਬੈਨੀਵਾਲ ਨੇ ਇੱਕ ਨਿਊਜ਼ ਚੈਨਲ ਨੂੰ ਸਨਸਨੀਖੇਜ਼ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਗਿਲਜੀਆਂ ਤੇ ਧਰਮਸੋਤ ਦੀਆਂ ਵਧਣਗੀਆਂ ਮੁਸ਼ਕਲਾਂ! ਈਡੀ ਨੇ ਜੰਗਲਾਤ ਘਪਲੇ ‘ਚ FIR ਦੀ ਮੰਗੀ ਕਾਪੀ
ਰਿਸ਼ਭ ਬੈਨੀਵਾਲ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਸੁਧੀਰ ਸਾਂਗਵਾਨ ਨੇ ਸੋਨਾਲੀ ਫੋਗਾਟ ਨੂੰ ਕਾਬੂ ‘ਚ ਰੱਖਣ ਲਈ ਤਾਂਤਰਿਕ ਦਾ ਇਸਤੇਮਾਲ ਕਰਦੇ ਸਨ, ਜਿਸ ਲਈ ਉਸ ਨੇ ਤਾਂਤਰਿਕ ਨੂੰ ਕਈ ਵਾਰ ਫਾਰਮ ਹਾਊਸ ‘ਤੇ ਬੁਲਾਇਆ ਸੀ।
ਰਿਸ਼ਭ ਬੈਨੀਵਾਲ ਨੇ ਸੁਧੀਰ ਸਾਂਗਵਾਨ ‘ਤੇ ਹੋਰ ਵੀ ਦੋਸ਼ ਲਾਏ ਹਨ। ਰਿਸ਼ਭ ਨੇ ਕਿਹਾ, ”ਸੋਨਾਲੀ ਦੀ ਧੀ ਯਸ਼ੋਧਰਾ ਨੂੰ ਵੀ ਸੁਧੀਰ ਤੋਂ ਖਤਰਾ ਹੈ, ਮੇਰੀ ਮੌਜੂਦਗੀ ‘ਚ ਉਸ ਨੇ ਸੋਨਾਲੀ ਨਾਲ ਗਲਤ ਵਿਵਹਾਰ ਕੀਤਾ। ਉਸ ਕੋਲ ਕੁਝ ਅਜਿਹਾ ਸੀ ਜਿਸ ਨਾਲ ਸੋਨਾਲੀ ਉਸ ਦਾ ਕਹਿਣਾ ਮੰਨਦੀ ਸੀ। ਮੈਂ ਸੋਨਾਲੀ ਨੂੰ ਉਸ ਦੇ ਅਪਰਾਧਿਕ ਰਿਕਾਰਡ ਬਾਰੇ ਦੱਸਿਆ.. ਕਿਸਾਨਾਂ ਨਾਲ ਧੋਖਾਧੜੀ ਦੀ ਗੱਲ ਕੀਤੀ। ਰਿਸ਼ਭ ਬੈਨੀਵਾਲ ਨੇ ਅੱਗੇ ਕਿਹਾ ਕਿ ਰੋਹਤਕ ਵਿੱਚ ਸੁਧੀਰ ਸਾਂਗਵਾਨ ਦੀ ਇੱਕ ਅਪਰਾਧਿਕ ਫਾਈਲ ਹੈ। ਸਬਸਿਡੀ ਦਿਵਾਉਣ ਦੇ ਨਾਂ ‘ਤੇ ਉਸ ਨੇ ਕਿਸਾਨਾਂ ਨਾਲ ਕਰੋੜਾਂ ਦੀ ਧੋਖਾਧੜੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ
ਸੁਧੀਰ ਸਾਂਗਵਾਨ ਦੀ ਕਥਿਤ ਧੋਖਾਧੜੀ ਦਾ ਸ਼ਿਕਾਰ ਹੋਏ ਕਿਸਾਨ ਅਮਿਤ ਡਾਂਗੀ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ‘ਸੁਧੀਰ ਸਾਂਗਵਾਨ ਸੋਨਾਲੀ ਫੋਗਾਟ ਨਾਲ ਕਿਸਾਨਾਂ ਕੋਲ ਆਉਂਦਾ ਸੀ, ਉਸ ‘ਤੇ 420 ਗੇ ਦੋਸ਼ ਹਨ। ਸੋਨਾਲੀ ਫੋਗਾਟ ਦੀ ਵੀਡੀਓ ਉਨ੍ਹਾਂ ਕਿਸਾਨਾਂ ਨਾਲ ਵੀ ਮੌਜੂਦ ਹੈ ਜਿਨ੍ਹਾਂ ਨਾਲ ਧੋਖਾ ਹੋਇਆ ਹੈ। ਅਮਿਤ ਡਾਂਗੀ ਨੇ ਕਿਹਾ ਕਿ ਸੋਨਾਲੀ ਫੋਗਾਟ ਆਪਣੇ ਫਾਰਮ ਹਾਊਸ ‘ਤੇ ਕਿਸਾਨਾਂ ਦੇ ਆਯੁਰਵੈਦਿਕ ਉਤਪਾਦ ਉਗਾਉਣਾ ਚਾਹੁੰਦੀ ਸੀ।