ਦੱਖਣੀ ਮਨੀਲਾ ਵਿੱਚ ਇੱਕ ਬੰਦਰਗਾਹ ਵੱਲ ਜਾਂਦੇ ਸਮੇਂ ਇੱਕ ਜਹਾਜ਼ ਨੂੰ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕਈਆਂ ਨੇ ਤਾਂ ਆਪਣੀ ਜਾਨ ਬਚਾਉਣ ਲਈ ਸਮੁੰਦਰ ਵਿੱਚ ਵੀ ਛਾਲ ਮਾਰ ਦਿੱਤੀ। ਘਟਨਾ ਦੇ ਸਮੇਂ ਜਹਾਜ਼ ‘ਚ 87 ਯਾਤਰੀ ਸਵਾਰ ਸਨ।
ਨਿਊਜ਼ ਏਜੰਸੀ ਏਪੀ ਮੁਤਾਬਕ ਘਟਨਾ 27 ਅਗਸਤ ਦੀ ਹੈ। ਜਹਾਜ਼ ਓਰੀਐਂਟਲ ਮਿੰਡੋਰੋ ਸੂਬੇ ਦੇ ਕਲਾਪਨ ਸ਼ਹਿਰ ਤੋਂ ਦੱਖਣੀ ਮਨੀਲਾ ਬੰਦਰਗਾਹ ਵੱਲ ਜਾ ਰਿਹਾ ਸੀ। ਬੰਦਰਗਾਹ ਤੋਂ ਕਰੀਬ 1 ਕਿਲੋਮੀਟਰ ਦੂਰ ਜਹਾਜ਼ ਦੇ ਦੂਜੇ ਡੈੱਕ ਤੋਂ ਧੂੰਆਂ ਉੱਠਣ ਲੱਗਾ। ਕੁਝ ਦੇਰ ਵਿਚ ਹੀ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਬੰਦਰਗਾਹ ਦੇ ਨੇੜੇ ਸਨ ਜਦੋਂ ਇਸ ਨੂੰ ਅੱਗ ਲੱਗੀ। ਫਿਲੀਪੀਨਜ਼ ਕੋਸਟਲ ਗਾਰਡ ਹਰਕਤ ਵਿੱਚ ਆ ਗਿਆ ਅਤੇ ਸਾਰਿਆਂ ਨੂੰ ਬਚਾ ਲਿਆ ਗਿਆ। ਇੱਕ ਅਧਿਕਾਰੀ ਨੇ ਦੱਸਿਆ – M/V ਏਸ਼ੀਆ ਫਿਲੀਪੀਨਜ਼ ਜਹਾਜ਼ ‘ਤੇ ਚਾਲਕ ਦਲ ਦੇ 38 ਮੈਂਬਰ ਅਤੇ 49 ਯਾਤਰੀ ਸਵਾਰ ਸਨ। ਇਸ ਵਿੱਚ ਘੱਟੋ-ਘੱਟ 16 ਕਾਰਾਂ ਅਤੇ ਟਰੱਕ ਵੀ ਸਵਾਰ ਸਨ। ਅਸੀਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ। ਹਾਦਸੇ ‘ਚ ਕਿੰਨਾ ਨੁਕਸਾਨ ਹੋਇਆ ਹੈ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।