ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਵੱਡੇ ਪੱਧਰ ‘ਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੱਧ ਪ੍ਰਦੇਸ਼ ਦੇ ਅੰਤਰਰਾਜੀ ਮਾਡਿਲਊ ਦੇ ਮੁੱਖ ਸਪਲਾਇਰ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਸੋਨੂੰ ਸਿੰਘ ਵਾਸੀ ਸਿਗਨੋਰ ਜ਼ਿਲ੍ਹਾ ਖਰਗੋਨ (ਮੱਧਪ੍ਰਦੇਸ਼) ਵਜੋਂ ਹੋਈ ਹੈ।
ਦੋਸ਼ੀ ਦੇ ਦੋ ਸਾਥੀਆਂ ਦੀਪਕ ਪ੍ਰਤਾਪ ਤੇ ਜੈ ਸ਼ਰਮਾ ਨੂੰ ਪੁਲਿਸ ਨੇ ਪਹਿਲਾਂ ਹੀ ਫੜ ਲਿਆ ਸੀ ਤੇ ਇਨ੍ਹਾਂ ਤੋਂ 4 ਪਿਸਤੌਲਾਂ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਹੁਣ ਮੁੱਖ ਦੋਸ਼ੀ ਸੋਨੂੰ ਨੂੰ ਵੀ ਫੜ ਲਿਆ ਹੈ। ਕਾਊਂਟਰ ਇੰਟੈਲੀਜੈਂਸ ਟੀਮ ਨੇ ਦੋਸ਼ੀ ਦਾ ਟ੍ਰਾਜ਼ਿਟ ਰਿਮਾਂਡ ਹਾਸਲ ਕੀਤਾ ਹੈ ਤੇ ਅੱਜ ਸਵੇਰੇ ਮੱਧ ਪ੍ਰਦੇਸ਼ ਲਈ ਨਿਕਲੀ।
ਇੰਸਪੈਕਟਰ ਇੰਦਰਦੀਪ ਸਿੰਘ ਤੇ ਏਐੱਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿਚ 3 ਹਫਤੇ ਤੋਂ ਦੋਸ਼ੀ ‘ਤੇ ਨਜ਼ਰ ਰੱਖੀ ਸੀ ਤੇ ਸ਼ਨੀਵਾਰ ਨੂੰ ਐੱਮਪੀ ਪੁਲਿਸ ਨਾਲ ਮਿਲ ਕੇ ਸੋਨੂੰ ਨੂੰ 8 ਪਿਸਤੌਲਾਂ ਸਣੇ ਕਾਬੂ ਕੀਤਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਦੋ ਹੋਰ ਦੋਸ਼ੀਆਂ ਭੋਰੇਲਾਲ ਉਰਫ ਮਨੀਸ਼ ਬੜੇ ਤੇ ਮੱਲ ਸਿੰਘ ਨੂੰ 52 ਹਥਿਆਰਾਂ ਸਣੇ ਗ੍ਰਿਫਤਾਰ ਕੀਤਾ।
ਵੀਡੀਓ ਲਈ ਕਲਿੱਕ ਕਰੋ -: