ਸੋਨੀ ਟੀਵੀ ‘ਤੇ ਚੱਲ ਹੇ ਬੱਚਿਆਂ ਦੇ ਪ੍ਰੋਗਰਾਮ ਸਪੈਸ਼ਲ ਸ਼ੋਅ ਸੁਪਰ ਸਟਾਰ ਸਿੰਗਰ-2 ਵਿਚ ਜਿਥੇ ਦੇਸ਼ ਦੇ ਕੋਨੇ-ਕੋਨੇ ਤੋਂ ਬੱਚਿਆਂ ਨੇ ਹਿੱਸਾ ਲਿਆ ਸੀ। ਉਥੇ ਇਸ ਪ੍ਰੋਗਰਾਮ ਵਿਚ ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ ਦੇ ਇਕ ਛੋਟੇ ਜਿਹੇ ਗਰੀਬ ਪਰਿਵਾਰ ਤੋਂ ਰਾਜਾ ਬੇਟਾ ਮਨੀ ਨੇ ਵੀ ਹਿੱਸਾ ਲਿਆ ਤੇ ਖੂਬ ਨਾਂ ਕਮਾਇਆ।

ਰਾਜਾ ਨੇ ਆਪਣੀ ਗਾਇਕੀ ਨਾਲ ਸ਼ੋਅ ਵਿਚ ਦੂਜਾ ਸਥਾਨ ਹਾਸਲ ਕੀਤਾ। ਨਾਲ ਹੀ ਮਨੀ ਨੇ ਪੂਰੀ ਫਿਲਮ ਇੰਡਸਟਰੀ ਵਿਚ ਆਪਣਾ ਪੂਰਾ ਨਾਂ ਕਮਾਇਆ ਅਤੇ ਵੱਡੇ-ਵੱਡੇ ਚਿਹਰਿਆਂ ਨਾਲ ਡਿਨਰ ਵੀ ਕੀਤਾ। ਅੱਜ ਮਨੀ ਆਪਣੇ ਘਰ ਧਰਮਕੋਟ ਪਹੁੰਚਿਆ ਜਿਥੇ ਹਜ਼ਾਰਾਂ ਦੀ ਗਿਣਤ ਵਿਚ ਲੋਕਾਂ ਨੇ ਉਸ ਦਾ ਸਵਾਗਤ ਕੀਤਾ।

ਮਨੀ ਧਰਮਕੋਟ ਪਹੁੰਚਦੇ ਹੀ ਆਪਣੇ ਸਕੂਲ ਗਿਆ ਅਤੇ ਉਥੇ ਸਭ ਤੋਂ ਪਹਿਲਾਂ ਆਪਣੀ ਪ੍ਰਿੰਸੀਪਲ ਨੂੰ ਮਿਲਿਆ। ਮਨੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮਨੀ ਦੀ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਵੱਲੋਂ ਮਨੀ ਤੇ ਇਕ ਭਰਾ ਤੇ ਭੈਣ ਨੂੰ ਕਲਾਸ 2 ਤੱਕ ਦੀ ਮੁਫਤ ਸਿੱਖਿਆ ਦਿੱਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “























