ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 8 ਜ਼ਿਲ੍ਹਾ ਯੋਜਨਾ ਬੋਰਡਾਂ ਲਈ ਨਵੇਂ ਚੇਅਰਮੈਨ ਨਿਯੁਕਤ ਕੀਤੇ ਹਨ। ਮਾਨ ਨੇ ਟਵਿੱਟਰ ‘ਤੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ।
ਟਵੀਟ ਵਿਚ CM ਮਾਨ ਨੇ ਲਿਖਿਆ ਕਿ “ਜ਼ਿਲ੍ਹਾ ਯੋਜਨਾ ਬੋਰਡ ਦੇ ਨਵੇਂ ਚੇਅਰਮੈਨਾਂ ਨੂੰ ਵਧਾਈ… ਉਮੀਦ ਹੈ ਕਿ ਨਵੇਂ ਅਹੁਦੇਦਾਰ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ… ਸਾਡੀ ਕੋਸ਼ਿਸ਼ ਹੈ ਕਿ ਸਰਕਾਰੀ ਨੀਤੀਆਂ ਦਾ ਲਾਭ ਹਰ ਘਰ ਤੱਕ ਪਹੁੰਚਾਇਆ ਜਾਵੇ… ਜਿਸ ਲਈ ਤੁਹਾਡੀ ਜ਼ਿੰਮੇਵਾਰੀ ਮਹੱਤਵਪੂਰਨ ਹੈ…” ਵਿੱਚ ਤੁਹਾਡਾ ਸੁਆਗਤ ਹੈ। ਰੰਗਲਾ ਪੰਜਾਬ” ਪੰਜਾਬ ਦੀ ਟੀਮ…,”।
ਜਾਰੀ ਕੀਤੀ ਗਈ ਸੂਚੀ ਮੁਤਾਬਕ ਜਸਪ੍ਰੀਤ ਸਿੰਘ ਨੂੰ ਜ਼ਿਲ੍ਹਾ ਯੋਜਨਾ ਬੋਰਡ ਅੰਮ੍ਰਿਤਸਰ ਦਾ ਚੇਅਰਮੈਨ, ਸੁਨੀਲ ਸਚਦੇਵਾ ਨੂੰ ਜ਼ਿਲ੍ਹਾ ਯੋਜਨਾ ਬੋਰਡ ਫਾਜ਼ਿਲਕਾ ਦਾ ਚੇਅਰਮੈਨ, ਅੰਮ੍ਰਿਤਪਾਲ ਸਿੰਘ ਨੂੰ ਜ਼ਿਲ੍ਹਾ ਯੋਜਨਾ ਬੋਰਡ,ਜਲੰਧਰ ਦਾ ਚੇਅਰਮੈਨ, ਅੰਮ੍ਰਿਤਪਾਲ ਅਗਰਵਾਲ ਨੂੰ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦਾ ਚੇਅਰਮੈਨ, ਸੁਖਜਿੰਦਰ ਕੌਨੀ ਨੂੰ ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ ਦਾ ਚੇਅਰਮੈਨ, ਸਤਨਾਮ ਜਲਾਲਪੁਰ ਨੂੰ ਜ਼ਿਲ੍ਹਾ ਯੋਜਨਾ ਬੋਰਡ ਐਸਬੀਐਸ ਨਗਰ ਦਾ ਚੇਅਰਮੈਨ, ਚਰਨਜੀਤ ਅੱਕਣਵਾਲੀ ਨੂੰ ਜ਼ਿਲ੍ਹਾ ਪਲਾਨਿੰਗ ਬੋਰਡ ਮਾਨਸਾ ਦਾ ਚੇਅਰਮੈਨ ਅਤੇ ਜੱਸੀ ਸੋਹੀਆਂ ਨੂੰ ਜ਼ਿਲ੍ਹਾ ਪਲਾਨਿੰਗ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: