ਪੰਜਾਬ ਵਿਚ ਮਹਿਲਾਵਾਂ ਦੇ ਨਸ਼ਾ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜੋ ਤਰਨਤਾਰਨ ਦੇ ਭਿਖੀਵਿੰਡ ਦਾ ਦੱਸਿਆ ਜਾ ਰਿਹਾ ਹੈ। ਨਸ਼ੇ ਵਿਚ ਧੁੱਤ ਮਿਲੀ ਮਹਿਲਾ ਦੀ ਹਾਲਤ ਇੰਨੀ ਖਰਾਬ ਹੈ ਕਿ ਉਹ ਆਪਣਾ ਨਾਂ ਤੇ ਪਤਾ ਵੀ ਨਹੀਂ ਦੱਸ ਪਾ ਰਹੀ ਸੀ। ਲੋਕਾਂ ਨੇ ਕੁੜੀ ਦੀ ਹਾਲਤ ਦੇਖ ਕੇ ਉਸ ਨੂੰ ਐਂਬੂਲੈਂਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਦਾਖਲ ਕਰਾਇਆ।
ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਭਿਖੀਵਿੰਡ ਦੇ ਲੋਕਾਂ ਨੂੰ ਕੁੜੀ ਸਰਕਾਰੀ ਐਲੀਮੈਂਟਰੀ ਸਕੂਲ ਦੇ ਬਾਹਰ ਮਿਲੀ। ਲੋਕਾਂ ਨੇ ਦੱਸਿਆ ਕਿ ਇਹ ਕੁੜੀ ਦੇ ਨੌਜਵਾਨਾਂ ਨਾਲ ਬਾਈਕ ‘ਤੇ ਇਥੇ ਪਹੁੰਚੀ। ਅਣਪਛਾਤੇ ਬਾਈਕ ਸਵਾਰ ਕੁੜੀ ਨੂੰ ਸਕੀਲ ਦੀ ਦੀਵਾਰ ਨਾਲ ਬਿਠਾ ਕੇ ਭੱਜ ਗਏ। ਨਸ਼ੇ ਵਿਚ ਧੁੱਤ ਕੁੜੀ ਤੋਂ ਜਦੋਂ ਲੋਕਾਂ ਨੇ ਨਾਂ ਤੇ ਪਤਾ ਪੁੱਛਿਆ ਤਾਂ ਉਹ ਦੱਸਣ ਵਿਚ ਅਸਮਰਥ ਸੀ।
ਜਗੀਰ ਸਿੰਘ, ਮੰਗਲ ਸਿੰਘ, ਸੁਰਜੀਤ ਸਿੰਘ ਨੇ ਦੱਸਿਆ ਕਿ ਮਹਿਲਾ ਦੀ ਹਾਲਤ ਦੇਖ ਕੇ ਉਸ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ਸ਼ ਕੀਤੀ ਗਈ। ਜਦੋਂ ਧਿਆਨ ਉਸ ਦੀ ਬਾਂਹ ‘ਤੇ ਗਿਆ ਤਾਂ ਉਥੇ ਇੰਜੈਕਸ਼ਨ ਦੇ ਨਿਸ਼ਾਨ ਸਨ ਜਿਸ ਤੋਂ ਸਾਫ ਹੋ ਗਿਆ ਕਿ ਕੁੜੀ ਨੇ ਨਸ਼ਾ ਕੀਤਾ ਹੋਇਆ ਹੈ। ਇਸ ਦੇ ਬਾਅਦ ਉੁਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਐਂਬੂਲੈਂਸ ਨੂੰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਦੇ ਤਰਨਤਾਰਨ ‘ਚ ਨਰਸ ਦਾ ਕਤਲ, ਕੈਨੇਡਾ ਜਾਣ ਲਈ ਏਜੰਟ ਨੂੰ ਦਿੱਤੇ ਸੀ 22 ਲੱਖ ਤੇ ਪਾਸਪੋਰਟ
ਕੁੜੀ ਨੂੰ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖਲ ਕਰਾਇਆ ਗਿਆ ਹੈ। ਥਾਣਾ ਭਿਖੀਵਿੰਡ ਦੇ ਐੱਸਐੱਚਓ ਚਰਨ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਹੋਸ਼ ਵਿਚ ਆਉਣ ਦੇ ਬਾਅਦ ਉਸ ਦਾ ਨਾਂ ਤੇ ਪਤਾ ਪੱਛਿਆ ਜਾਵੇਗਾ। ਇਸ ਦੇ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਕੁੜੀ ਨੇ ਨਸ਼ਾ ਕੀਤਾ ਹੈ ਜਾਂ ਕੋਈ ਹੋਰ ਕਾਰਨ ਹੈ।
ਵੀਡੀਓ ਲਈ ਕਲਿੱਕ ਕਰੋ -: