ਯੂਨੀਵਰਸਿਟੀ ਵੀਡੀਓ ਲੀਕ ਕਾਂਡ ‘ਚ ਹੁਣ ਤੱਕ ਇਥੇ 60 ਕੁੜੀਆਂ ਦਾ ਅਸ਼ਲੀਲ ਵੀਡੀਓ ਹੋਣ ਦੀ ਗੱਲ ਕਹੀ ਜਾ ਰਹੀ ਸੀ ਪਰ ਹੁਣ ਇਸ ਮਾਮਲੇ ਵਿੱਚ ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ ਦੇ ਬਿਆਨ ਨਾਲ ਇਸ ਮਾਮਲੇ ਵਿੱਚ ਨਵਾਂ ਮੋੜ ਆਇ ਆਹੈ।
ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਵੱਲੋਂ ਨਾ ਤਾਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨਾ ਹੀ ਕਿਸੇ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਕੁੜੀ ਦੀ ਆਪਣੀ ਵੀਡੀਓ ਤੋਂ ਇਲਾਵਾ ਕਿਸੇ ਹੋਰ ਵਿਦਿਆਰਥਣ ਦੀ ਕੋਈ ਵੀਡੀਓ ਨਹੀਂ ਬਣਾਈ ਗਈ ਹੈ।
SSP ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਕੁੜੀ ਤੋਂ ਇੱਕ ਵੀਡੀਓ ਹੀ ਬਰਾਮਦ ਹੋਈ ਹੈ। ਉਹ ਉਸ ਦਾ ਆਪਣਾ ਹੈ। ਐੱਸ.ਐੱਸ.ਪੀ. ਨੇ ਕਿਹਾ ਕਿ ਕੁੜੀ ਦੇ ਇਲੈਕਟ੍ਰਿਕ ਉਪਕਰਨ ਤੇ ਮੋਬਾਈਲਾਂ ਨੂੰ ਜ਼ਬਤ ਕਰਕੇ ਜਾਂਚ ਲਈ ਫੋਰੈਂਸਿਗ ਲੈਬ ਭੇਜਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਕੇ ਦੋਸ਼ੀ ਵਿਦਿਆਰਥਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਘਟਨਾ ਨਾਲ ਸੰਬੰਧਤ ਕਿਸੇ ਦੀ ਮੌਤ ਦੀ ਸੂਚਨਾ ਨਹੀਂ ਹੈ। ਮੈਡੀਕਲ ਰਿਕਾਰਡ ਮੁਤਾਬਕ ਕੋਈ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਚੰਡੀਗੜ੍ਹ ਯੂਨੀਵਰਸਿਟੀ ਅਸ਼ਲੀਲ ਵੀਡੀਓ ਮਾਮਲਾ, FIR ਦਰਜ, ਰੰਗੇ ਹੱਥੀਂ ਫੜੀ ਗਈ ਸੀ ਦੋਸ਼ੀ ਕੁੜੀ
ਦੱਸ ਦੇਈਏ ਕਿ ਦੋਸ਼ੀ ਕੁੜੀ ਦਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਬਹੁਤ ਸਾਰੀਆਂ ਕੁੜੀਆਂ ਇੱਕ ਕਮਰੇ ਵਿੱਚ ਇਕੱਠੀਆਂ ਹਨ ਤੇ ਦੋਸ਼ੀ ਕੁੜੀ ਨੂੰ ਕਹਿ ਰਹੀਆਂ ਹਨ ਕਿ ‘ਦੀਦੀ ਕੁਝ ਹੋਆ ਹੈ ਯਾਰ… ਐਕਚੁਅਲੀ ਇਸ਼ੂ ਹੋਇਆ ਹੈ, ਸਾਰੀਆਂ ਕੁੜੀਆਂ ਥੋੜ੍ਹਾ ਪ੍ਰੇਸ਼ਾਨ ਚੱਲ ਰਹੀਆਂ ਹਨ। ਬਾਥਰੂਮ ਦਾ ਗੇਟ ਬੰਦ ਸੀ ਤੇ ਤੁਹਾਨੂੰ ਕਿਸੇ ਨੇ ਵੀਡੀਓ ਬਣਾਉਂਦੇ ਵੇਖਿਆ ਹੈ, ਸਾਰਿਆਂ ਨੇ ਵੇਖਿਆ ਹੈ। ਦੱਸ ਦੋ ਤੁਸੀਂ ਕੀ ਹੋਇਆ ਸੀ…?’ ਵਿਦਿਆਰਥਣਾਂ ਦੋਸ਼ੀ ਕੁੜੀ ਨੂੰ ਕਹਿ ਰਹੀਆਂ ਹਨ ਕਿ ਸਾਰੇ ਡਰੇ ਹੋਏ ਨੇ, ਸਾਨੂੰ ਨਹੀਂ ਪਤਾ ਕੀ ਐਕਸ਼ਨ ਹੋਵੇਗਾ, ਤੁਸੀਂ ਵੀਡੀਓ ਬਣਾਇਆ ਏ…? ਬੋਲ ਦਿਓ, ਦੋਸ਼ੀ ਕੁੜੀ ਇਹ ਮੰਨਦੀ ਹੈ ਕਿ ਉਸ ਨੇ ਵੀਡੀਓ ਇੱਕ ਮੁੰਡੇ ਦੇ ਕਹਿਣ ‘ਤੇ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: