ਥਾਣਾ ਭਾਰਗਵ ਕੈਂਪ ਅਧੀਨ ਆਉਂਦੇ ਨਿਊ ਮਾਡਲ ਹਾਊਸ ਵਿਚ ਬੀਤੀ ਰਾਤ ਮਾਮੂਲੀ ਜਿਹੇ ਝਗੜੇ ਨੂੰ ਲੈ ਕੇ ਗੱਲ ਇੰਨੀ ਵਧ ਗਈ ਕਿ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਨਿਊ ਮਾਡਲ ਹਾਊਸ ਵਾਸੀ ਨਾਥ ਵਜੋਂ ਹੋਈ ਹੈ। ਉਸ ਦੀ ਪਤਨੀ ਮਾਲਾ ਨੇ ਦੱਸਿਆ ਕਿ ਉਸ ਦਾ ਪਤੀ ਰੇਹੜੀ ‘ਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਤੇ ਕੱਲ ਉਹ ਆਪਣਾ ਕੰਮ ਖਤਮ ਕਰਕੇ ਘਰ ਵਾਪਸ ਪਰਤ ਰਿਹਾ ਸੀ।
ਇਸੇ ਦੌਰਾਨ ਗਲੀ ਵਿਚ ਰਹਿਣ ਵਾਲੇ ਸ਼ੰਕਰ ਚੌਹਾਨ ਦੇ ਬੇਟੇ ਨਾਲ ਟੱਕਰ ਹੋ ਗਈ। ਬਹਿਸ ਸ਼ੁਰੂ ਹੋ ਗਈ ਤੇ ਸ਼ੰਕਰ ਚੌਹਾਨ ਤੇ ਉਸ ਦੇ ਦੋ ਬੇਟਿਆਂ ਤੇ ਸਾਲੇ ਨੇ ਤੇਜ਼ਧਾਰ ਹਥਿਆਰ ਨਾਲ ਨਾਥ ਦੇ ਨੱਕ ਤੇ ਸਿਰ ‘ਤੇ ਕਈ ਵਾਰ ਕੀਤੇ ਜਿਸ ਨਾਲ ਉਹ ਜ਼ਖਮੀ ਹੋ ਗਿਆ। ਖੂਨ ਨਾਲ ਲੱਥਪੱਥ ਉਸ ਨੇ ਆਪਣੇ ਪਤੀ ਨਾਥ ਨੂੰ ਸਿਵਲ ਹਸਪਤਾਲ ਪਹੁੰਚਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਨੇਕ ਉਪਰਾਲਾ : ਡਿਊਟੀ ਦੇ ਤਣਾਅ ਤੋਂ ਮੁਕਤ ਕਰਨ ਲਈ ਮੋਗਾ ਪੁਲਿਸ ਦੇ ਮੁਲਾਜ਼ਮਾਂ ਲਈ ‘ਵੱਡਾ ਖਾਣਾ’ ਪ੍ਰੋਗਰਾਮ ਆਯੋਜਿਤ
ਪਤਨੀ ਮਾਲਾ ਨੇ ਦੱਸਿਆ ਕਿ ਉਹ ਪਿਛਿਓਂ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ। ਪੰਜਾਬ ਵਿਚ ਉਹ 12 ਸਾਲਾਂ ਤੋਂ ਰਹਿ ਰਹੀ ਹੈ। ਉਸ ਦੇ ਪਰਿਵਾਰ ਵਿਚ ਦੋ ਪੁੱਤ ਤੇ ਇਕ ਧੀ ਹੈ। ਉਸ ਦਾ ਪਤੀ ਇਕੱਲਾ ਹੀ ਸਬਜ਼ੀ ਵੇਚਣ ਦਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਹੁਣ ਉਸ ਦੀ ਮੌਤ ਦੇ ਬਾਅਦ ਉਹ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਕਿਵੇਂ ਸੰਭਾਲੇਗੀ। ਉੁਸ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਪਤੀ ਦੇ ਕਾਤਲ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: