ਜਲੰਧਰ ਦੀ ਨਿੱਜੀ ਯੂਨੀਵਰਸਿਟੀ ‘ਚ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦਾ ਸੁਸਾਈਡ ਨੋਟ ਸਾਹਮਣੇ ਆਇਆ ਹੈ। ਵਿਦਿਆਰਥੀ ਨੇ ਆਪਣੀ ਮੌਤ ਲਈ ਐਨਆਈਟੀ ਕਾਲੀਕਟ ਦੇ ਇੱਕ ਪ੍ਰੋਫੈਸਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮ੍ਰਿਤਕ ਨੇ ਅਜੇ 2 ਹਫਤੇ ਪਹਿਲਾਂ ਹੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਦਾਖਲਾ ਲਿਆ ਸੀ ਅਤੇ ਹੋਸਟਲ ‘ਚ ਰਹਿਣ ਦੀ ਕੋਸ਼ਿਸ਼ ਵਿੱਚ ਸੀ।
ਇਸ ਤੋਂ ਪਹਿਲਾਂ ਉਹ ਦੋ ਸਾਲ ਐਨਆਈਟੀ ਕਾਲੀਕਟ ਵਿੱਚ ਪੜ੍ਹ ਰਿਹਾ ਸੀ, ਜਿੱਥੇ ਉਸ ਨੂੰ ਪ੍ਰੋਫੈਸਰ ਨੇ ਤੰਗ ਪ੍ਰੇਸ਼ਾਨ ਕੀਤਾ ਅਤੇ ਕਾਲਜ ਛੱਡਣ ਲਈ ਮਜਬੂਰ ਕੀਤਾ। ਉਸ ਨੇ ਕਾਲਜ ਛੱਡ ਦਿੱਤਾ ਸੀ, ਪਰ ਪਰੇਸ਼ਾਨ ਸੀ ਅਤੇ ਪਰੇਸ਼ਾਨੀ ਕਾਰਨ ਉਸ ਨੇ ਹੋਸਟਲ ਵਿੱਚ ਖੁਦਕੁਸ਼ੀ ਕਰ ਲਈ।
ਕੇਰਲ ਦੇ ਰਹਿਣ ਵਾਲੇ ਬੈਚਲਰ ਆਫ ਡਿਜ਼ਾਈਨਿੰਗ ਦੇ ਵਿਦਿਆਰਥੀ ਇਜਿਨ ਐੱਸ ਦਿਲੀਪ ਕੁਮਾਰ ਨੇ ਆਪਣੇ ਸੁਸਾਈਡ ਨੋਟ ‘ਚ ਲਿਖਿਆ ਹੈ ਕਿ ਮੇਰੀ ਮੌਤ ਲਈ ਐਨਆਈਟੀ ਕਾਲੀਕਟ ਦੇ ਪ੍ਰੋਫੈਸਰ ਪ੍ਰਸ਼ਾਦ ਕ੍ਰਿਸ਼ਨ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਉਸ ਨੇ ਭਾਵਨਾਤਮਕ ਤੌਰ ‘ਤੇ ਹੇਰਾਫੇਰੀ ਕਰਕੇ ਮੇਰੇ ਨਾਲ ਗਲਤ ਕੀਤਾ। ਮੈਨੂੰ ਆਪਣੇ ਫੈਸਲੇ ‘ਤੇ ਬਹੁਤ ਅਫ਼ਸੋਸ ਹੈ। ਮਾਫ ਕਰਨਾ, ਸ਼ਾਇਦ ਮੈਂ ਸਾਰਿਆਂ ਲਈ ਬੋਝ ਬਣ ਰਿਹਾ ਹਾਂ।
ਇਹ ਵੀ ਪੜ੍ਹੋ : RBI ਦਾ ਵੱਡਾ ਫੈਸਲਾ, 2 ਦਿਨ ਬਾਅਦ ਬੰਦ ਹੋ ਜਾਏਗਾ ਇਹ ਬੈਂਕ, ਕੋਈ ਗਾਹਕ ਨਹੀਂ ਕਢਵਾ ਸਕੇਗਾ ਪੈਸਾ
ਪਤਾ ਲੱਗਾ ਹੈ ਕਿ ਐਨਆਈਟੀ ਕਾਲੀਕਟ ਵਿੱਚ ਈਜਿਨ ਐਸ ਦਿਲੀਪ ਕੁਮਾਰ ਨਾਲ ਕੁਝ ਵਿਵਾਦ ਚੱਲ ਰਿਹਾ ਸੀ। ਉੱਥੇ ਇਜਿਨ ਦੂਜੇ ਸਾਲ ਦਾ ਵਿਦਿਆਰਥੀ ਸੀ। ਉਸ ਨੂੰ ਐਨਆਈਟੀ ਕਾਲੀਕਟ ਵਿੱਚ ਈਜਿਨ ਦੇ ਪ੍ਰੋਫੈਸਰ ਪ੍ਰਸ਼ਾਦ ਕ੍ਰਿਸ਼ਨ ਵੱਲੋਂ ਐਨਆਈਟੀ ਛੱਡਣ ਲਈ ਮਜਬੂਰ ਕੀਤਾ ਗਿਆ ਸੀ। 2 ਸਾਲ ਬਰਬਾਦ ਕਰਨ ਤੋਂ ਬਾਅਦ ਇਜਿਨ ਨੇ ਜਲੰਧਰ ਦੀ ਇਸ ਯੂਨੀਵਰਸਿਟੀ ਵਿੱਚ ਪਹਿਲੇ ਸਾਲ ਵਿੱਚ ਦਾਖਲਾ ਲਿਆ ਸੀ। ਆਪਣੇ ਦੋ ਸਾਲ ਬਰਬਾਦ ਹੋਣ ਅਤੇ ਐਨਆਈਟੀ ਕਾਲੀਕਟ ਤੋਂ ਕੱਢੇ ਜਾਣ ਕਰਕੇ ਉਹ ਡਿਪ੍ਰੈਸ਼ਨ ਵਿੱਚ ਸੀ।
ਵੀਡੀਓ ਲਈ ਕਲਿੱਕ ਕਰੋ -: