ਪੰਜਾਬ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚ ਨੂੰਹਾਂ ਇਥੋਂ ਵਿਦੇਸ਼ ਜਾ ਕੇ ਬਦਲ ਜਾਂਦੀਆਂ ਹਨ ਅਤੇ ਪਰਿਵਾਰ ਤੋਂ ਨਾਤਾ ਤੋੜ ਲੈਂਦੀਆਂ ਹਨ। ਇਥੇ ਵੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਥੇ ਪਰਿਵਾਰ ਨੇ ਨੂੰਹ ਨੂੰ ਪੈਸਾ ਖਰਚ ਕੇ ਇੰਗਲੈਂਡ ਪੜ੍ਹਣ ਭੇਜਿਆ ਅਤੇ ਕੁਝ ਮਹੀਨੇ ਬਾਅਦ ਪੁੱਤ ਨੂੰ ਵੀ ਭੇਜ ਦਿੱਤਾ ਪਰ ਉਥੇ ਨੂੰਹ ਨੇ ਮੁੰਡੇ ਤੋਂ ਨਾਤਾ ਤੋੜ ਲਆ। ਇਹ ਸਦਮਾ ਮੁੰਡੇ ਦਾ ਪਿਓ ਸਹਿਣ ਨਹੀਂ ਕਰ ਸਕਿਆ ਅਤੇ ਉਸ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਾਮਲਾ ਪੰਜਾਬ ਦੇ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਪੁਲਿਸ ਨੇ ਵੀਰਵਾਰ ਨੂੰ ਦੋਸ਼ੀ ਨੂੰਹ ਸਣੇ 6 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੀੜਤਾ ਰੇਖਾ ਰਾਣੀ ਵਾਸੀ ਵਾਰਡ ਨੰਬਰ-5 ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਬੇਟੇ ਪਵਨ ਕੁਮਾਰ ਦਾ ਵਿਆਹ 27 ਜੁਲਾਈ 2019 ਨੂੰ ਪ੍ਰਿਅੰਕਾ ਨਾਲ ਹੋਇਆ ਸੀ। ਦੋਵੇਂ ਪੜ੍ਹੇ ਲਿਖੇ ਸਨ। ਉਸ ਦੇ ਪਤੀ ਰਜਿੰਦਰ ਕੁਮਾਰ ਨੇ ਕਿਹਾ ਕਿ ਉਹ ਦੋਵਾਂ ਨੂੰ ਵਿਦੇਸ਼ ਭੇਜ ਦਿੰਦੇ ਹਨ। ਪ੍ਰਿਅੰਕਾ ਨੂੰ ਪੜ੍ਹਾਈ ਲਈ ਇੰਗਲੈਂਡ ਭੇਜਿਆ ਗਿਆ ਸੀ। ਕੁਝ ਮਹੀਨਿਆਂ ਬਾਅਦ ਪਵਨ ਨੂੰ ਟੂਰਿਸਟ ਵੀਜ਼ੇ ‘ਤੇ ਇੰਗਲੈਂਡ ਭੇਜ ਦਿੱਤਾ ਗਿਆ। ਇੰਗਲੈਂਡ ਪਹੁੰਚ ਕੇ ਜਦੋਂ ਪਵਨ ਆਪਣੀ ਪਤਨੀ ਪ੍ਰਿਅੰਕਾ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਸਾਡੇ ਪਤੀ-ਪਤਨੀ ਦਾ ਰਿਸ਼ਤਾ ਖਤਮ ਹੋ ਗਿਆ ਹੈ।
ਇਹ ਵੀ ਪੜ੍ਹੋ : ਸਮਾਣਾ : ਕਰਜ਼ੇ ਦੇ ਬੋਝ ਤੋਂ ਦੁਖੀ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ, ਭਾਖੜਾ ਨਹਿਰ ‘ਚ ਮਾਰੀ ਛਾਲ
ਜਦੋਂ ਪਵਨ ਨੇ ਪਿਤਾ ਰਜਿੰਦਰ ਨੂੰ ਪ੍ਰਿਅੰਕਾ ਦੀ ਇਸ ਹਰਕਤ ਬਾਰੇ ਦੱਸਿਆ ਤਾਂ ਉਸ ਦੇ ਦਿਲ ਨੂੰ ਡੂੰਘਾ ਸਦਮਾ ਲੱਗਾ। ਇੰਨਾ ਹੀ ਨਹੀਂ ਨੂੰਹ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਐਨ.ਆਰ.ਆਈ ਲੁਧਿਆਣਾ ਪੁਲਿਸ ਸਟੇਸ਼ਨ ਨੂੰ ਦਿੱਤੀ ਹੈ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਰਜਿੰਦਰ ਕੁਮਾਰ ਨੂੰ ਚਿੰਤਾ ਹੋਣ ਲੱਗੀ। ਬੁੱਧਵਾਰ ਨੂੰ ਜਦੋਂ ਰਜਿੰਦਰ ਬਾਈਕ ਲੈ ਕੇ ਘਰੋਂ ਨਿਕਲਿਆ ਤਾਂ ਰਾਤ ਭਰ ਘਰ ਵਾਪਸ ਨਹੀਂ ਆਇਆ।
ਸਵੇਰੇ ਉਸ ਦਾ ਮੋਟਰ ਸਾਈਕਲ ਗੁਰਦਿੱਤੀ ਵਾਲਾ ਹੈੱਡ ਨੇੜੇ ਮਿਲਿਆ। ਉਸ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਰੇਖਾ ਰਾਣੀ ਦੀ ਸ਼ਿਕਾਇਤ ’ਤੇ ਮੁਲਜ਼ਮ ਨੂੰਹ ਪ੍ਰਿਅੰਕਾ, ਪ੍ਰਿਅੰਕਾ ਦੇ ਪਿਤਾ ਵਿਜੇ ਕੁਮਾਰ, ਮਾਂ ਮਮਤਾ ਰਾਣੀ, ਰਿਤਿਕ ਵਾਸੀ ਮੱਲਾਂਵਾਲਾ (ਮੌਜੂਦਾ ਇੰਗਲੈਂਡ), ਦੀਪਕ ਕੁਮਾਰ ਵਾਸੀ ਫਰੀਦਕੋਟ ਅਤੇ ਰਾਕੇਸ਼ ਕੁਮਾਰ ਵਾਸੀ ਗੁਰੂਹਰਸਹਾਏ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਫਰਾਰ ਹਨ।
ਵੀਡੀਓ ਲਈ ਕਲਿੱਕ ਕਰੋ -: