ਕ੍ਰਿਸ਼ਚੀਅਨ ਮੈਡੀਕਲ ਕਾਲਜ (CMCH) ਵਿੱਚ ਫਿਜ਼ੀਓਥੈਰੇਪੀ ਦੀ ਵਿਦਿਆਰਥਣ ਨੇ ਸ਼ੁੱਕਰਵਾਰ ਨੂੰ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਆਪਣੇ ਦੁਪੱਟੇ ਨਾਲ ਫਾਹਾ ਬਣਾ ਲਿਆ ਸੀ। ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਿਸ ਨੂੰ ਕਮਰੇ ‘ਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ।
ਥਾਣਾ ਡਵੀਜ਼ਨ ਨੰਬਰ-3 ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਰਖਵਾਇਆ ਹੈ। ਜੋਤੀ ਮਲਿਕਾ ਸਿੰਘ ਲੁਧਿਆਣਾ ਦੇ ਈਸਾ ਨਗਰੀ ਵਿੱਚ ਇੱਕ ਪੀਜੀ ਵਿੱਚ ਰਹਿ ਰਹੀ ਸੀ। ਉਹ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ। ਪੀਜੀ ਵਿੱਚ ਉਹ ਪਿਛਲੇ ਚਾਰ ਮਹੀਨਿਆਂ ਤੋਂ ਦੂਜੀ ਮੰਜ਼ਿਲ ’ਤੇ ਇਕੱਲੀ ਰਹਿ ਰਹੀ ਸੀ। ਉਸ ਨੇ ਫਾਹਾ ਲਗਾਉਣ ਤੋਂ ਪਹਿਲਾਂ ਕਮਰੇ ਨੂੰ ਅੰਦਰੋਂ ਤਾਲਾ ਲਗਾ ਦਿੱਤਾ ਸੀ। ਉਸ ਦੀ ਦੋਸਤ ਕਾਫੀ ਸਮੇਂ ਤੋਂ ਉਸ ਨੂੰ ਫੋਨ ਕਰ ਰਹੀ ਸੀ। ਜਦੋਂ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਦੋਸਤ ਉਸ ਦੇ ਪੀਜੀ ਵਿਚਲੇ ਕਮਰੇ ਵਿਚ ਪਹੁੰਚ ਗਈ। ਉਸ ਨੇ ਖਿੜਕੀ ਤੋਂ ਕਮਰੇ ਅੰਦਰ ਦੇਖਿਆ ਤਾਂ ਜੋਤੀ ਦੀ ਲਾਸ਼ ਦੁਪੱਟੇ ਦੀ ਮਦਦ ਨਾਲ ਪੱਖੇ ਨਾਲ ਲਟਕ ਰਹੀ ਸੀ। ਘਟਨਾ ਦਾ ਪਤਾ ਉਸ ਦੇ ਰੌਲਾ ਪਾਉਣ ‘ਤੇ ਲੱਗਾ। ਜੋਤੀ ਨੇ ਫਾਂਸੀ ਤੋਂ ਪਹਿਲਾਂ ਇੱਕ ਪੰਨੇ ਦਾ ਸੁਸਾਈਡ ਨੋਟ ਲਿਖਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
“ਮਾਫ ਕਰਨਾ ਪਿਤਾ ਜੀ, ਮੈਂ ਚੰਗੀ ਤਰ੍ਹਾਂ ਪੜ੍ਹਾਈ ਕਰਨ ਦੇ ਯੋਗ ਨਹੀਂ ਹਾਂ। ਮੈਂ ਨਾ ਤਾਂ ਚੰਗੀ ਸਹੇਲੀ ਸੀ, ਨਾ ਚੰਗੀ ਧੀ ਸੀ, ਨਾ ਹੀ ਚੰਗੀ ਵਿਦਿਆਰਥਣ ਸੀ। ਇਸ ਕਰਕੇ ਮੈਂ ਤੁਹਾਡਾ ਅਤੇ ਮਾਂ ਦਾ ਸਾਹਮਣਾ ਕਰਨ ਦੇ ਯੋਗ ਨਹੀਂ ਹਾਂ। ਮੈਂ ਆਪਣੀ ਜ਼ਿੰਦਗੀ ਨੂੰ ਆਜ਼ਾਦ ਕਰਨ ਜਾ ਰਹੀ ਹਾਂ। ਇਸ ਤੋਂ ਬਾਅਦ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਲੜਕੀ ਦੇ ਦੋਸਤਾਂ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਚੁੱਪ-ਚੁੱਪ ਸੀ। ਉਸ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁਝ ਵੀ ਕਿਸੇ ਦੋਸਤ ਨਾਲ ਸਾਂਝਾ ਨਹੀਂ ਕੀਤਾ। ਹਮੇਸ਼ਾ ਕਿਹਾ ਕਰਦੀ ਸੀ ਕਿ ਉਹ ਆਪਣੇ ਪਰਿਵਾਰਕ ਮਾਮਲਿਆਂ ਨੂੰ ਖੁਦ ਸੰਭਾਲਦੀ ਹੈ। ਪੁਲਿਸ ਨੂੰ ਜੋਤੀ ਦੇ ਕਮਰੇ ਵਿੱਚੋਂ ਇੱਕ ਮੋਬਾਈਲ ਫ਼ੋਨ ਮਿਲਿਆ ਹੈ। ਪਹਿਲਾਂ ਤਾਂ ਪੁਲਿਸ ਉਸ ਦੇ ਚਿਹਰੇ ਅਤੇ ਉਂਗਲਾਂ ਦੇ ਨਿਸ਼ਾਨਾਂ ਨਾਲ ਖੋਲ੍ਹਣ ਵਿਚ ਲੱਗੀ ਹੋਈ ਸੀ। ਜਦੋਂ ਫੋਨ ਖੋਲ੍ਹਿਆ ਨਹੀਂ ਗਿਆ ਤਾਂ ਮੋਬਾਈਲ ਜ਼ਬਤ ਕਰ ਲਿਆ ਗਿਆ। ਮੋਬਾਈਲ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾਵੇਗਾ।