ਫਰੀਦਾਬਾਦ ਨਗਰ ਨਿਗਮ ਦਾ ਅਜੀਬ ਹੀ ਕਾਰਨਾਮਾ ਸਾਹਮਣੇ ਆਇਆ ਹੈ ਜਿਸ ਤਹਿਤ ਸਰਵੇ ਵਿਚ ਇਕ-ਇਕ ਔਰਤ ਦੇ 196 ਬੱਚੇ ਹੋਣ ਦੇ ਅੰਕੜੇ ਪੇਸ਼ ਕੀਤੇ ਗਏ ਹਨ। ਸਰਵੇ ਵਿਚ ਦੱਸਿਆ ਗਿਆ ਹੈ ਕਿ ਫਰੀਦਾਬਾਦ ਵਿਚ ਕਈ ਅਜਿਹੀਆਂ ਔਰਤਾਂ ਹਨ, ਜਿਨ੍ਹਾਂ ਦੇ 5,10 ਜਾਂ 20 ਨਹੀਂ ਬਲਕਿ 196 ਬੱਚੇ ਹਨ। ਜਿਨ੍ਹਾਂ ਵਿਚੋਂ 98 ਲੜਕੀਆਂ ਤੇ 98 ਲੜਕੇ ਹਨ।
ਆਰਟੀਆਈ ਵੱਲੋਂ ਫਰੀਦਾਬਾਦ ਦੀ ਜਨਸੰਖਿਆ ਲਈ ਅੰਕੜੇ ਮੰਗੇ ਗਏ ਸਨ ਜਿਸ ਤਹਿਤ ਨਗਰ ਨਿਗਮ ਵੱਲੋਂ ਅਜਿਹੇ ਅੰਕੜੇ ਪੇਸ਼ ਕੀਤੇ ਗਏ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰਨ ਵਾਲੇ ਹਨ। ਇਥੋਂ ਤੱਕ ਕਿ ਕੀ ਅਜਿਹੀਆਂ ਔਰਤਾਂ ਵੀ ਹਨ ਜਿਨ੍ਹਾਂ ਦੇ ਸਰਵੇ ਵਿਚ 50, 60 ਜਾਂ 70 ਬੱਚੇ ਦੱਸੇ ਗਏ ਹਨ। ਇਹ ਅੰਕੜੇ ਫ਼ਰੀਦਾਬਾਦ ਐਨਆਈਟੀ ਤੋਂ ਕਾਂਗਰਸ ਵਿਧਾਇਕ ਨੀਰਜ ਸ਼ਰਮਾ ਵੱਲੋਂ ਪੇਸ਼ ਕੀਤੇ ਗਏ ਹਨ ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਅੰਕੜੇ ਪੇਸ਼ ਕਰਦਿਆਂ ਵਿਧਾਇਕ ਨੀਰਜ ਸ਼ਰਮਾ ਸਰਕਾਰ ‘ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ ਤੇ ਕਿਹਾ ਹੈ ਕਿ ਇਹ ਕੋਈ ਸਰਕਾਰੀ ਤਕਨੀਕ ਹੈ ਜਿਸ ਰਾਹੀਂ ਇਕ ਮਹਿਲਾ ਇੰਨੇ ਬੱਚੇ ਪੈਦਾ ਕਰ ਸਕਦੀ ਹੈ ਜਾਂ ਫਿਰ ਇਸ ਕੰਮ ਵਿਚ ਭਾਰੀ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਹੋਇਆ ਹੈ।