ਟਰਾਂਸਪੋਰਟ ਟੈਂਡਰ ਘਪਲੇ ਮਾਮਲੇ ਵਿੱਚ ਅੱਜ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸੰਨੀ ਭੱਲਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਉਸ ਨੂੰ ਰਿਹਾਅ ਕਰ ਦਿੱਤਾ। ਇਸ ਮੌਕੇ ਰਵਨੀਤ ਬਿੱਟੂ ਵੀ ਸੰਨੀ ਭੱਲਾ ਨੂੰ ਸਮਰਥਨ ਦੇਣ ਲਈ ਅਦਾਲਤ ਪਹੁੰਚੇ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਹਰ ਜਾਂਚ ਵਿਚ ਸਮਰਥਨ ਦੇਣ ਨੂੰ ਤਿਆਰ ਹਾਂ ਪਰ ਜਾਂਚ ਸਹੀ ਹੋਣੀ ਚਾਹੀਦੀ ਹੈ। ਉਸ ਵਿੱਚ ਸਿਆਸੀ ਬਦਲਾਖੋਰੀ ਨਹੀਂ ਹੋਣੀ ਚਾਹੀਦੀ। ਉਥੇ ਹੀ ਵਿਜੀਲੈਂਸ 2 SSPs ਵੱਲੋਂ ਰਵਨੀਤ ਬਿੱਟੂ ਦੀ ਕੀਤੀ ਗਈ ਸ਼ਿਕਾਇਤ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਬਾਰੇ ਕੋਈ ਗੱਲ ਨਹੀਂ ਕੀਤੀ, ਉਹਨਾਂ ਨੇ ਖੁਦ ਹੀ ਇਹ ਗੱਲ ਆਪਣੇ ‘ਤੇ ਲੈ ਲਈ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਹਿੰਦੂਆਂ ‘ਤੇ ਤਸ਼ੱਦਦ ਜਾਰੀ, 15 ਸਾਲਾਂ ਕੁੜੀ ਨੂੰ ਘਰ ਪਰਤਦਿਆਂ ਕੀਤਾ ਅਗਵਾ
ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਅਸੀਂ ਜਾਇਦਾਦਾਂ ਦੀ ਜਾਂਚ ਕਰਨ ਤੋਂ ਵੀ ਮਨ੍ਹਾ ਨਹੀਂ ਕਰਦੇ ਪਰ ਜੋ ਸਹੀ ਜਾਣਕਾਰੀ ਹੈ ਉਹ ਦੇਣੀ ਚਾਹੀਦੀ ਹੈ। ਰਵਨੀਤ ਬਿੱਟੂ ਨੇ ਜੱਜ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ।
ਇਸ ਦੌਰਾਨ ਉਨ੍ਹਾਂ ਐਸਵਾਈਐਲ ਦੇ ਮੁੱਦੇ ‘ਤੇ ਕਿਹਾ ਕਿ ਇਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਹੀ ਤਰ੍ਹਾਂ ਤਿਆਰੀ ਕਰਕੇ ਨਹੀਂ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਪੁਰਾਣੀਆਂ ਸਰਕਾਰਾਂ ਦੀ ਗੱਲ ਕਰਨੀ ਹੈ ਤਾਂ ਫਿਰ ਉਸ ਵੇਲੇ ਸਾਰੇ ਹੀ ਵੱਖ-ਵੱਖ ਪਾਰਟੀਆਂ ਦੇ ਵਿੱਚ ਸਨ। ਮੌਜੂਦਾ ਹਾਲਾਤਾਂ ਦੀ ਗੱਲ ਕਰਨੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: