ਉੱਤਰ ਪ੍ਰਦੇਸ਼ ਦੇ ਮੈਨਪੁਰੀ ‘ਚ ਜਬਰ-ਜ਼ਨਾਹ ਤੋਂ ਬਾਅਦ ਜ਼ਿੰਦਾ ਸਾੜੀ ਗਈ 15 ਸਾਲਾਂ ਲੜਕੀ ਦੀ ਮੌਤ ਹੋ ਗਈ। ਜ਼ਬਰ-ਜਨਾਹ ਕਰਕੇ ਉਹ ਗਰਭਵਤੀ ਹੋ ਗਈ ਸੀ। ਸੈਫ਼ਈ ਦਾ ਪੀਜੀਆਈ ਵਿੱਚ 9 ਦਿਨਾਂ ਤੱਕ ਇਲਾਜ ਚੱਲਿਆ। 80 ਫੀਸਦੀ ਤੱਕ ਸੜ ਚੁੱਕੀ ਪੀੜਤਾ ਸ਼ਨੀਵਾਰ ਦੇਰ ਰਾਤ ਜ਼ਿੰਦਗੀ ਦੀ ਲੜਾਈ ਹਾਰ ਗਈ।
ਬੱਚੀ ਦੇ ਪਿਤਾ ਇਟਾਵਾ ‘ਚ ਹੀ ਉਸ ਦਾ ਅੰਤਿਮ ਸੰਸਕਾਰ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਧੀ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਮੁਲਜ਼ਮ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਹਾਲਾਂਕਿ, ਪੁਲਿਸ ਨੇ ਪੀੜਤਾ ਦੇ ਪਿਤਾ ਨਾਲ ਗੱਲ ਕੀਤੀ ਹੈ ਅਤੇ ਉਸ ਨੂੰ ਪਿੰਡ ਵਿੱਚ ਅੰਤਿਮ ਸੰਸਕਾਰ ਕਰਨ ਲਈ ਕਿਹਾ ਹੈ। ਪੁਲਿਸ ਨੇ ਪਰਿਵਾਰ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ।
ਜਾਣੋ ਪੂਰਾ ਮਾਮਲਾ
3 ਮਹੀਨੇ ਪਹਿਲਾਂ ਲੜਕੀ ਨਾਲ ਉਸ ਦੇ ਚਚੇਰੇ ਭਰਾ ਨੇ ਬਲਾਤਕਾਰ ਕੀਤਾ ਸੀ। ਫਿਰ ਪੀੜਤਾ ਨੇ ਡਰ ਕਾਰਨ ਇਹ ਗੱਲ ਕਿਸੇ ਨੂੰ ਨਹੀਂ ਦੱਸੀ। ਕੁੜੀ ਦੇ ਗਰਭਵਤੀ ਹੋਣ ‘ਤੇ ਇਸ ਬਾਰੇ 3 ਅਕਤੂਬਰ ਨੂੰ ਉਸ ਦੀ ਮਾਂ ਨੂੰ ਪਤਾ ਲੱਗਾ। ਇਸ ਤੋਂ ਬਾਅਦ ਪਿੰਡ ਵਿੱਚ ਪਰਿਵਾਰਕ ਮੈਂਬਰਾਂ ਦੀ ਪੰਚਾਇਤ ਹੋਈ। ਦਬਾਅ ਹੇਠ ਫੈਸਲਾ ਕੀਤਾ ਗਿਆ ਕਿ ਬੱਚੀ ਦਾ ਗਰਭਪਾਤ ਕਰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਕੁੜੀ ਦੇ ਵਿਆਹ ਦਾ ਖਰਚਾ ਵੀ ਦੋਸ਼ੀ ਦੇ ਪਰਿਵਾਰ ਵੱਲੋਂ ਚੁੱਕਿਆ ਜਾਵੇਗਾ। ਗਰਭਪਾਤ ਦੀ ਕੀਮਤ ਵੀ 15,000 ਰੁਪਏ ਰੱਖੀ ਗਈ ਸੀ। ਹਾਲਾਂਕਿ ਝਗੜਾ ਇੱਥੇ ਹੀ ਖਤਮ ਨਹੀਂ ਹੋਇਆ। ਪਿਤਾ ਨੇ ਦੱਸਿਆ ਕਿ 6 ਅਕਤੂਬਰ ਨੂੰ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਸੀ। ਗੰਭੀਰ ਹਾਲਤ ਵਿੱਚ 6 ਅਕਤੂਬਰ ਨੂੰ ਸੈਫ਼ਈ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ : ਪਾਣੀ ਦੀ ਬਾਲਟੀ ‘ਚ ਡਿੱਗਣ ਨਾਲ 14 ਮਹੀਨਿਆਂ ਦੀ ਮਾਸੂਮ ਦੀ ਮੌਤ, ਖੇਡਦੀ ਹੋਈ ਚਲੀ ਗਈ ਬਾਥਰੂਮ ‘ਚ
ਅੱਲ੍ਹੜ ਨਾਲ ਤਿੰਨ ਮਹੀਨੇ ਪਹਿਲਾਂ ਉਸ ਦੇ ਚਚੇਰੇ ਭਰਾ ਅਭਿਸ਼ੇਕ ਨੇ ਘਰ ‘ਚ ਵੜ ਕੇ ਜ਼ਬਰਦਸਤੀ ਬਲਾਤਕਾਰ ਕੀਤਾ ਸੀ। ਉਹ ਘਰ ਦੇ ਨਾਲ ਹੀ ਰਹਿੰਦਾ ਹੈ। ਦੋਸ਼ੀ ਨੇ ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਕੁੜੀ ਡਰ ਗਈ। ਤਿੰਨ ਮਹੀਨਿਆਂ ਤੱਕ ਸਭ ਕੁਝ ਠੀਕ ਸੀ। ਪਰ ਤਿੰਨ ਮਹੀਨਿਆਂ ਬਾਅਦ ਜਦੋਂ ਉਸ ਦਾ ਪੇਟ ਵਧਣ ਲੱਗਾ ਤਾਂ ਮਾਂ ਨੂੰ ਸ਼ੱਕ ਹੋ ਗਿਆ। ਜਦੋਂ ਮਾਂ ਨੇ ਉਸ ਨੂੰ ਇਕੱਲੇ ਵਿਚ ਪੁੱਛਿਆ ਤਾਂ ਉਸ ਨੇ ਸਾਰੀ ਗੱਲ ਦੱਸ ਦਿੱਤੀ। ਇਸ ਤੋਂ ਬਾਅਦ ਜਦੋਂ ਉਸ ਦੀ ਮਾਂ ਨੇ ਦੋਸ਼ੀ ਦੀ ਮਾਂ ਨੂੰ ਸ਼ਿਕਾਇਤ ਕੀਤੀ ਤਾਂ ਹੰਗਾਮਾ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: