ਸੋਨੀਪਤ ਦਾ ਨਾਮੀ ਗੈਂਗਸਟਰ ਸੰਦੀਪ ਉਰਫ ਕਾਲਾ ਜਠੇੜੀ ਨੂੰ ਅੱਜ 4 ਘੰਟੇ ਦੀ ਪੈਰੋਲ ਦਿੱਤੀ ਗਈ। ਸੁਰੱਖਿਆ ਲਈ ਜਠੇੜੀ ਪਿੰਡ ਵਿਚ ਲਗਭਗ 100 ਪੁਲਿਸ ਮੁਲਾਜਮ ਤਾਇਨਾਤ ਕੀਤੇ ਗਏ। ਢੋਲ ਨਗਾੜਿਆਂ ਨਾਲ ਕਾਲਾ ਜਠੇੜੀ ਦਾ ਪਿੰਡ ਵਿਚ ਸਵਾਗਤ ਕੀਤਾ ਗਿਆ।
ਦੱਸ ਦੇਈਏ ਕਿ ਉਹ ਜੁੜਵਾਂ ਕੁੜੀਆਂ ਦੇ ਜਨਮ ਦੇ 80 ਦਿਨ ਬਾਅਦ ਨਾਮਕਰਨ ਦੀ ਰਸਮ ਵਿਚ ਸ਼ਾਮਲ ਹੋਇਆ। ਚੈਕਿੰਗ ਮਗਰੋਂ ਸੰਦੀਪ ਨੂੰ ਪਰਿਵਾਰ ਵਾਲਿਆਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ। ਹਾਲਾਂਕਿ ਸੰਦੀਪ ਨੂੰ ਹਵਨ ਵਿਚ ਬੈਠਣ ਦੀ ਇਜਾਜ਼ਤ ਨਹੀਂ ਸੀ। ਕੋਰਟ ਨੇ ਸਿਰਫ ਉਨ੍ਹਾਂ ਨੂੰ ਮੁਲਾਕਾਤ ਦੀ ਪ੍ਰਵਾਨਗੀ ਦਿੱਤੀ ਸੀ।
ਦੱਸ ਦੇਈਏ ਕਿ ਕਾਲਾ ਜਠੇੜੀ ‘ਤੇ ਦਿੱਲੀ, ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ 30 ਤੋਂ ਵਧ ਮਾਮਲੇ ਦਰਜ ਹਨ। ਇਨ੍ਹਾਂ ਵਿਚ ਕਤਲ, ਫਿਰੌਤੀ, ਰੰਗਦਾਰੀ, ਕਤਲ ਦੀ ਕੋਸ਼ਿਸ਼ ਵਰਗੇ ਮਾਮਲੇ ਸ਼ਾਮਲ ਹਨ। ਕਾਲਾ ਜਠੇੜੀ ਨੂੰ 30 ਜੁਲਾਈ 2021 ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੈਟਰੋਲ ਪੰਪਾਂ ‘ਤੇ ਨਹੀਂ ਮਿਲੇਗਾ 2,000 ਤੋਂ ਵੱਧ ਦਾ ਤੇਲ, UPI ਲੈਣ-ਦੇਣ ‘ਤੇ ਲੱਗਣ ਵਾਲੇ Charges ਕਾਰਨ ਡੀਲਰ ਨਾਰਾਜ਼
ਸੁਰੱਖਿਆ ਲਈ ਦਿੱਲੀ ਪੁਲਿਸ ਦੇ 40 ਤੇ ਹਰਿਆਣਾ ਪੁਲਿਸ ਦੇ 60 ਜਵਾਨ ਤਾਇਨਾਤ ਕੀਤੇ ਗਏ। ਘਰ ਵਿਚ ਐਂਟਰੀ ਲਈ ਸੁਰੱਖਿਆ ਘੇਰਾ ਬਣਾਇਆ ਗਿਆ। ਕਾਲਾ ਜਠੇੜੀ ਦੀ ਐਂਟਰੀ ਤੋਂ ਪਹਿਲਾਂ ਕਮਰਾ ਪੂਰੀ ਤਰ੍ਹਾਂ ਖਾਲੀ ਕਰਵਾਇਆ ਗਿਆ। ਕਮਰੇ ਵਿਚ ਕਿਸੇ ਹੋਰ ਵਿਅਕਤੀ ਨੂੰ ਆਧਾਰ ਕਾਰਡ ਦੀ ਜਾਂਚ ਦੇ ਬਾਅਦ ਹੀ ਐਂਟਰੀ ਦਿੱਤੀ ਗਈ। ਕਮਰੇ ਵਿਚ ਪਤਨੀ ਅਨੁਰਾਧਾ, ਉਨ੍ਹਾਂ ਦੀਆਂ ਧੀਆਂ ਤੇ ਕਾਲਾ ਜਠੇੜੀ ਨੂੰ ਹੀ ਰੁਕਣ ਦੀ ਇਜਾਜ਼ਤ ਸੀ। ਪਰਿਵਾਰ ਨੂੰ ਮਿਲਣ ਮਗਰੋਂ ਕਾਲਾ ਜਠੇੜੀ ਨੂੰ 5 ਘੰਟੇ ਬਾਅਦ ਦਿੱਲੀ ਪੁਲਿਸ ਆਪਣੇ ਨਾਲ ਤਿਹਾੜ ਜੇਲ੍ਹ ਲੈ ਗਈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ







