ਪੰਜਾਬ ਵਿੱਚ 10 ਨਵੰਬਰ ਤੋਂ ਕਣਕ ਦੀ ਬਿਜਾਈ ਸ਼ੁਰੂ ਹੋ ਜਾਵੇਗੀ। ਇਸ ਵਾਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕਣਕ ਦੀਆਂ ਕਿਸਮਾਂ 122,187 ਅਤੇ 3086 ਦਾ ਬੀਜ ਸਬਸਿਡੀ ‘ਤੇ ਦੇਣ ਦਾ ਫੈਸਲਾ ਕੀਤਾ ਸੀ ਪਰ ਅਪਲਾਈ ਕਰਨ ਵਾਲੇ ਕਿਸਾਨਾਂ ਨੂੰ ਬੀਜ ਨਹੀਂ ਮਿਲ ਰਿਹਾ।
ਖਾਸ ਕਰਕੇ 122 ਅਤੇ 187 ਕਿਸਮ ਦਾ ਕਣਕ ਦਾ ਬੀਜ ਸਬਸਿਡੀ ‘ਤੇ ਹੈ ਪਰ ਉਪਲਬਧਤਾ ਘੱਟ ਹੈ। ਇਨ੍ਹਾਂ ਦੋਵਾਂ ਕਿਸਮਾਂ ਦੇ ਬੀਜਾਂ ਦੀ ਕਿਸਾਨਾਂ ਵਿੱਚ ਬਿਮਾਰੀਆਂ ਪ੍ਰਤੀ ਰੋਧਕ ਸ਼ਕਤੀ ਹੋਣ ਕਾਰਨ ਮੰਗ ਹੈ। 3086 ਕਿਸਮ ਉਪਲਬਧ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਬੀਜ ਨਵਾਂ ਨਹੀਂ ਹੈ। ਪਹਿਲਾਂ ਵੀ ਇਸ ਨੂੰ ਲਗਾ ਚੁੱਕੇ ਹਾਂ।
ਇਹ ਵੀ ਪੜ੍ਹੋ : ਦਾਦੀ ਨੇ ਜੰਮੀ ਪੋਤੀ, ਪੁੱਤ ਦੀ 5ਵੇਂ ਬੱਚੇ ਦੀ ਇੱਛਾ ਵਾਸਤੇ 56 ਸਾਲਾਂ ਮਾਂ ਬਣੀ ਸੈਰੋਗੇਟ ਮਦਰ
ਪ੍ਰਾਈਵੇਟ ਸਪਲਾਇਰ ਕੋਲ 187 ਅਤੇ 222 ਕਿਸਮਾਂ ਦੇ ਬੀਜ ਉਪਲਬਧ ਹਨ ਅਤੇ ਇਨ੍ਹਾਂ ਨੂੰ ਮਹਿੰਗੇ ਭਾਅ ‘ਤੇ ਵੇਚਿਆ ਜਾ ਰਿਹਾ ਹੈ। ਦੁਕਾਨਾਂ ‘ਤੇ 40 ਕਿਲੋ ਦੇ ਥੈਲੇ ਦਾ ਰੇਟ 1500 ਤੋਂ 1600 ਰੁਪਏ ਦੇ ਕਰੀਬ ਹੈ। ਇਹ ਬੀਜ ਕਿਸਾਨਾਂ ਨੂੰ ਸਾਢੇ 27 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਸਿਡੀ ‘ਤੇ ਦਿੱਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: