ਸਿਕਸ ਪੈਕ ਐਬਸ ਲਈ ਅੱਜ ਦੀ ਨੌਜਵਾਨ ਪੀੜ੍ਹੀ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਤੋਂ ਵੀ ਪਿੱਛੇ ਨਹੀਂ ਹੱਟ ਰਹੇ। ਡਾਕਟਰੀ ਸਲਾਹ ਦੇ ਬਿਨ੍ਹਾਂ ਹੀ ਦਵਾਈ ਤੇ ਸਪਲੀਮੈਂਟ ਲੈ ਰਹੇ ਹਨ। ਇਸਦੇ ਹਾਨੀਕਾਰਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਇੰਦੌਰ ਵਿੱਚ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਨੇ ਸਲਮਾਨ ਖਾਨ ਵਰਗੀ ਬਾਡੀ ਬਣਾਉਣ ਦੀ ਇੱਛਾ ਵਿੱਚ ਘੋੜੇ ਨੂੰ ਲੱਗਣ ਵਾਲੇ ਇੰਜੈਕਸ਼ਨ ਲਗਵਾ ਲਏ।
ਇਕ ਦੁਕਾਨ ਸੰਚਾਲਕ ਨੇ ਉਸ ਨੂੰ ਕਿਹਾ ਕਿ ਪ੍ਰੋਟੀਨ ਪਾਉਡਰ ਦੇ ਨਾਲ ਹੀ ਇਹ ਇੰਜੈਕਸ਼ਨ ਉਸਦੀ ਬਾਡੀ ਵਿੱਚ ਬਦਲਾਅ ਲਿਆ ਸਕਦੇ ਹਨ। ਨੌਜਵਾਨ ਦੀ ਬਾਡੀ ਤਾਂ ਸਲਮਾਨ ਵਰਗੀ ਨਹੀਂ ਬਣੀ ਉਸਦੀ ਸਿਹਤ ਵਿਗੜ ਜ਼ਰੂਰ ਗਈ। ਸਰੀਰ ਵਿੱਚ ਦਰਦ ਹੋਣ ਲੱਗਿਆ ਤੇ ਲੀਵਰ ਵਿੱਚ ਸੋਜ਼ ਆ ਗਈ। ਉਸਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਜੋ ਟੀਕਾ ਉਸਨੇ ਲਗਵਾਇਆ ਉਹ ਘੋੜੇ ਨੂੰ ਲਗਾਇਆ ਜਾਂਦਾ ਹੈ।
ਇਹ ਮਾਮਲਾ ਇੰਦੌਰ ਦੇ ਵਿਜੇ ਨਗਰ ਇਲਾਕੇ ਦਾ ਹੈ । ਛੋੜਾ ਬਾਂਗੜਦਾ ਦਾ ਰਹਿਣ ਵਾਲਾ ਜੈ ਸਿੰਘ ਦੋ ਮਹੀਨਿਆਂ ਤੋਂ ਜਿੰਮ ਜਾ ਰਿਹਾ ਸੀ । ਉਸਨੇ ਬਿਨ੍ਹਾਂ ਡਾਕਟਰ ਦੀ ਸਲਾਹ ਲਏ ਪ੍ਰੋਟੀਨ ਪਾਊਡਰ ਅਤੇ ਇੱਕ ਟੀਕਾ ਲਗਵਾ ਲਿਆ । ਟੀਕੇ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ । ਪੂਰੇ ਸਰੀਰ ਵਿੱਚ ਖਾਸ ਕਰਕੇ ਪੇਟ ਵਿੱਚ ਦਰਦ ਸੀ। ਜਦੋਂ ਉਹ ਡਾਕਟਰ ਕੋਲ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਵੱਲੋਂ ਦਿੱਤਾ ਗਿਆ ਟੀਕਾ ਘੋੜਿਆਂ ਨੂੰ ਦਿੱਤਾ ਜਾਂਦਾ ਹੈ। ਇਸ ਮਾਮਲੇ ਵਿੱਚ ਉਸ ਨੇ ਵਿਜੇ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਦੁਕਾਨ ਸੰਚਾਲਕ ਮੋਹਿਤ ਆਹੂਜਾ ਖਿਲਾਫ ਨਾਮਜ਼ਦਗੀ ਰਿਪੋਰਟ ਲਿਖਵਾਈ ਗਈ ਹੈ।
ਜੈ ਸਿੰਘ ਦਾ ਕਹਿਣਾ ਹੈ ਕਿ ਦੁਕਾਨ ਦੇ ਸੰਚਾਲਕ ਮੋਹਿਤ ਆਹੂਜਾ ਨੇ ਦਾਅਵਾ ਕੀਤਾ ਸੀ ਕਿ ਪ੍ਰੋਟੀਨ ਪਾਊਡਰ ਅਤੇ ਇੰਜੈਕਸ਼ਨ ਲਗਾਉਣ ਨਾਲ ਸਰੀਰ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਵੇਗਾ। ਦੋ ਮਹੀਨਿਆਂ ਬਾਅਦ ਇਹ ਫਰਕ ਨਜ਼ਰ ਆਵੇਗਾ। ਪਹਿਲੀ ਖੁਰਾਕ ਲੈਣ ਤੋਂ ਬਾਅਦ ਹੀ ਉਸ ਦੀ ਸਿਹਤ ਵਿਗੜ ਗਈ। ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਦੁਕਾਨ ਸੰਚਾਲਕ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਟੀਕਾ ਲਗਾਇਆ ਹੈ। ਇਸ ਦੇ ਆਧਾਰ ‘ਤੇ ਉਸ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: