21 ਸਾਲਾ ਟਿਕ ਟੌਕ ਸਟਾਰ ਮੇਘਾ ਠਾਕੁਰ ਦਾ ਕੈਨੇਡਾ ਵਿਚ ਦਿਹਾਂਤ ਹੋ ਗਿਆ। ਟਿਕ ਟੌਕ ਸਟਾਰ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਮਾਤਾ-ਪਿਤਾ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਸਾਂਝੀ ਕੀਤੀ ਜਿਸ ‘ਤੇ ਹੁਣ ਉਨ੍ਹਾਂ ਦੇ ਪ੍ਰਸ਼ੰਸਕ ਦੁੱਖ ਪ੍ਰਗਟ ਕਰ ਰਹੇ ਹਨ ਤੇ ਆਪਣੀ ਚਹੇਤੀ ਸਟਾਰ ਨੂੰ ਮਿਲ ਵੀ ਕਰ ਰਹੇ ਹਨ।
ਦੱਸ ਦੇਈਏ ਕਿ ਮੇਘਾ ਠਾਕੁਰ ਬਤੌਰ ਟਿਕ-ਟੌਕ ਸਟਾਰ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰਦੀ ਸੀ।ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਟਿਕ ਚੌਕ ‘ਤੇ ਉਸ ਦੇ ਫਾਲੋਅਰ ਦੀ ਗਿਣਤੀ ਲੱਖਾਂ ਵਿਚ ਸੀ। ਲੋਕ ਮੇਘਾ ਦੇ ਵੀਡੀਓ ਨੂੰ ਬਹੁਤ ਪਸੰਦ ਕਰਦੇ ਸਨ। ਉਸ ਵੱਲੋਂ ਸਾਂਝੇ ਕੀਤੇ ਗਏ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਸੁਰਖੀਆਂ ਵਿਚ ਰਹਿੰਦੇ ਸਨ।
ਇੰਨੀ ਘੱਟ ਉਮਰ ‘ਚ ਮੇਘਾ ਠਾਕੁਰ ਦੁਨੀਆ ਨੂੰ ਅਲਵਿਦਾ ਕਹਿ ਗਈ। ਇਹ ਬਹੁਤ ਹੀ ਦੁਖਦ ਹੈ। ਜਿਸ ਨੂੰ ਸ਼ਬਦਾਂ ਵਿਚ ਬਿਆਂ ਨਹੀਂ ਕੀਤਾ ਜਾ ਸਕਦਾ। ਮੇਘਾ ਠਾਕੁਰ ਦੇ ਮਾਤਾ-ਪਿਤਾ ਨੇ ਇੰਸਟਾ ‘ਤੇ ਪੋਸਟ ਜਨਤਕ ਕਰਕੇ ਆਪਣੀ ਧੀ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਸ਼ੁਰੂ ! FBI ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਕੀਤਾ ਸੰਪਰਕ
ਇੰਸਟਾ ਪੋਸਟ ‘ਤੇ ਲਿਖਿਆ ਹੈ, ‘ਭਾਰੇ ਦਿਲ ਨਾਲ ਅਸੀਂ ਘੋਸ਼ਣਾ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਦੀ ਰੋਸ਼ਨੀ, ਸਾਡੀ ਦਿਆਲੂ, ਦੇਖਭਾਲ ਕਰਨ ਵਾਲੀ ਅਤੇ ਸੁੰਦਰ ਧੀ ਮੇਘਾ ਠਾਕੁਰ ਦਾ 24 ਨਵੰਬਰ, 2022 ਦੇ ਤੜਕੇ ਅਚਾਨਕ ਦਿਹਾਂਤ ਹੋ ਗਿਆ। ਮੇਘਾ ਇੱਕ ਆਤਮ ਵਿਸ਼ਵਾਸੀ ਅਤੇ ਆਜ਼ਾਦ ਲੜਕੀ ਸੀ। ਉਸ ਨੂੰ ਬਹੁਤ ਯਾਦ ਕੀਤਾ ਜਾਵੇਗਾ। ਉਹ ਆਪਣੇ ਪ੍ਰਸ਼ੰਸਕਾਂ ਨੂੰ ਪਿਆਰ ਕਰਦੀ ਸੀ ਅਤੇ ਚਾਹੁੰਦੀ ਸੀ ਕਿ ਤੁਸੀਂ ਉਸ ਦੇ ਬਾਰੇ ਜਾਣੋ। ਇਸ ਸਮੇਂ ਅਸੀਂ ਮੇਘਾ ਲਈ ਤੁਹਾਡੇ ਆਸ਼ੀਰਵਾਦ ਦੀ ਮੰਗ ਕਰਦੇ ਹਾਂ। ਤੁਹਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਉਸਦੇ ਅੱਗੇ ਦੀ ਯਾਤਰਾ ਵਿੱਚ ਉਸਦੇ ਨਾਲ ਰਹਿਣਗੀਆਂ।
ਵੀਡੀਓ ਲਈ ਕਲਿੱਕ ਕਰੋ -: