ਭਾਰਤ ਦੇ ਸਭ ਤੋਂ ਸਫਲ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰ ਲਈ ਅੱਜ ਖਾਸ ਦਿਨ ਹੈ। ਮੁਕੇਸ਼ ਦੀ ਬੇਟੀ ਈਸ਼ਾ ਅੰਬਾਨੀ ਅੱਜ ਆਪਣੇ ਜੁੜਵਾਂ ਬੱਚਿਆਂ ਨਾਲ ਅਮਰੀਕਾ ਤੋਂ ਭਾਰਤ ਆ ਗਈ ਹੈ ਤੇ ਉਨ੍ਹਾਂ ਦੇ ਪਿਆਰੇ ਬੱਚਿਆਂ ਦੇ ਸਵਾਗਤ ਲਈ ਅੰਬਾਨੀ ਪਰਿਵਾਰ ਨੇ ਤਿਆਰੀਆਂ ਪਹਿਲਾਂ ਹੀ ਕਰ ਲਈਆਂ ਹਨ।
ਨਵੰਬਰ 2022 ਵਿਚ ਈਸ਼ਾ ਅੰਬਾਨੀ ਨੇ ਆਪਣੇ ਜੁੜਵਾਂ ਬੱਚਿਆਂ ਕ੍ਰਿਸ਼ਨਾ ਤੇ ਆਦੀਆ ਨੂੰ ਕੈਲੀਫੋਰਨੀਆ ਦੇ ਲਾਸ ਏਂਜਲਸ ਦੇ ਸੇਡਰ ਸੇਨਾਈ ਵਿਚ ਜਨਮ ਦਿੱਤਾ ਸੀ। ਬੱਚਿਆਂ ਦੇ ਆਉਣ ਦੇ ਬਾਅਦ ਈਸ਼ਾ ਪਹਿਲੀ ਵਾਰ ਘਰ ਆ ਗਈ ਹੈ। ਅੰਬਾਨੀ ਪਰਿਵਾਰ ਦੇ ਮੈਂਬਰ ਆਪਣਾ ਦੋਹਤਾ-ਦੋਹਤੀ ਨੂੰ ਮਿਲਣ ਲਈ ਬੇਕਰਾਰ ਸਨ। ਈਸ਼ਾ ਅੰਬਾਨੀ ਦੇ ਵਰਲੀ ਸਥਿਤ ਕਰੁਣਾ ਸਿੰਧੂ ‘ਤੇ ਭਾਰਤ ਦੇ ਵੱਖ-ਵੱਖ ਮੰਦਰਾਂ ਦੇ ਕਈ ਪੰਡਿਤਾਂ ਨੂੰ ਬੁਲਾਇਆ ਗਿਆ ਹੈ। ਇਥੇ ਬੱਚਿਆਂ ਲਈ ਪੂਜਾ ਪਾਠ ਦਾ ਆਯੋਜਨ ਕੀਤਾ ਗਿਆ। ਇਸ ਨਾਲ ਜੁੜਿਆ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ।
ਅਜਿਹੀ ਚਰਚਾ ਹੈ ਕਿ ਅੰਬਾਨੀ ਪਰਿਵਾਰ ਬੱਚਿਆਂ ਦੇ ਨਾਂ ‘ਤੇ 300 ਕਿਲੋ ਸੋਨਾ ਵੀ ਦਾਨ ਕਰਨ ਵਾਲਾ ਹੈ। ਇਸ ਪੂਜਾ ਦੇ ਖਾਣੇ ਦਾ ਮੈਨਿਊ ਵੀ ਸਿੰਪਲ ਨਹੀਂ ਹੈ। ਦੁਨੀਆ ਭਰ ਤੋਂ ਇਸ ਵਿਚ ਖਾਣਾ ਪਕਾਉਣ ਲਈ ਵੱਖ-ਵੱਖ ਕੇਟਰਸ ਨੂੰ ਬੁਲਾਇਆ ਗਿਆ ਹੈ। ਭਾਰਤ ਦੇ ਵੱਡੇ ਮੰਦਰਾਂ ਜਿਵੇਂ ਤਿਰੂਪਤੀ, ਤਿਰੂਮਾਲਾ, ਸ਼੍ਰੀਨਾਥਜੀ, ਨਾਥ ਦਵਾਰਾ ਤੇ ਸ਼੍ਰੀ ਦਵਾਰਕਾਧੀਸ਼ ਸਣੇ ਹੋਰ ਥਾਵਾਂ ਤੋਂ ਸਪੈਸ਼ਲ ਪ੍ਰਸਾਦ ਅੰਬਾਨੀ ਪਰਿਵਾਰ ਆਪਣੇ ਘਰ ਦੇ ਵਿਸ਼ਾਲ ਫੰਕਸਨ ਵਿਚ ਪਰੋਸੇਗਾ।
ਈਸ਼ਾ ਅਤੇ ਉਨ੍ਹਾਂ ਦੇ ਬੱਚੇ ਕਤਰ ਦੀ ਇਕ ਫਲਾਈਟ ਵਿਚ ਮੁੰਬਈ ਆਏ ਹਨ। ਇਸ ਫਲਾਈਟ ਨੂੰ ਖੁਦ ਕਤਰ ਦੇ ਲੀਡਰ ਨੇ ਭੇਜਿਆ ਸੀ ਜੋ ਮੁਕੇਸ਼ ਅੰਬਾਨੀ ਦੇ ਚੰਗੇ ਦੋਸਤ ਵੀ ਹਨ। ਮੁੰਬਈ ਦੇ ਬੇਹਤਰੀਨ ਡਾਕਟਰਾਂ ਦੀ ਇਕ ਟੀਮ ਵੀ ਲਾਸ ਏਂਜਲਸ ਪਹੁੰਚੀ ਸੀ। ਇਹ ਸਾਰੇ ਈਸ਼ਾ ਤੇ ਬੱਚਿਆਂ ਨੂੰ ਆਪਣੀ ਦੇਖ-ਰੇਖ ਵਿਚ ਮੁੰਬਈ ਲੈ ਕੇ ਆਏ ਹਨ। ਅਮਰੀਕਾ ਦੇ ਬੈਸਟ ਪੀਡੀਆ ਟ੍ਰਿਸ਼ਿਅਨਸ ਵਿਚੋਂ ਇਕ ਡਾਕਟਰ ਗਿਬਸਨ ਵੀ ਡਾਕਟਰਾਂ ਦੀ ਟੀਮ ਨਾਲ ਸਨ। ਉਨ੍ਹਾਂ ਦਾ ਕੰਮ ਇਹ ਨਿਸ਼ਚਿਤ ਕਰਨਾ ਸੀ ਕਿ ਜੁੜਵਾਂ ਬੱਚਿਆਂ ਦੀ ਫਲਾਈਟ ਸੇਫ ਰਹੇ।
ਕਰੁਣਾ ਸਿੰਧੂ ਤੇ ਐਂਟੀਲੀਆ ਵਿਚ ਬੱਚਿਆਂ ਲਈ ਪਾਰਕਿਨਸ ਐਂਡ ਵਿਲ ਨੇ ਨਰਸਰੀ ਡਿਜ਼ਾਈਨ ਕੀਤੀ ਹੈ। ਇਨ੍ਹਾਂ ਵਿਚ ਰੋਟੇਟਿੰਗ ਬੈੱਡਸ ਤੇ ਆਟੋਮੇਟੇਡ ਰੂਫਟੌਪ ਹੈ ਤਾਂ ਕਿ ਬੱਚੇ ਨੈਚੁਰਲ ਸਨਲਾਈਟ ਲੈ ਸਕਣ। ਨਰਸਰੀ ਵਿਚ ਰੱਖਿਆ ਸਾਰਾ ਫਰਨੀਚਰ ਲੋਰੋ ਪਿਆਨਾ, ਹਰਮੀਸ ਤੇ ਡਿਓਰ ਵਰਗੇ ਵੱਡੇ ਬ੍ਰਾਂਡਸ ਤੋਂ ਕਸਟਮ ਮੇਡ ਹੈ। ਈਸ਼ਾ ਦੇ ਬੱਚਿਆਂ ਨੂੰ ਵਰਲਡ ਫੇਮਸ ਫੈਸ਼ਨ ਡਿਜ਼ਾਈਨ ਬ੍ਰਾਂਡ ਡੋਲਸੇ ਐਂਡ ਗਬਾਨਾ, ਗੂਚੀ ਤੇ ਲੋਰੋ ਪਿਆਨਾ ਦੇ ਕੱਪੜੇ ਪਹਿਨਾਏ ਜਾਣਗੇ। ਇੰਨਾ ਹੀ ਨਹੀਂ, ਇਨ੍ਹਾਂ ਨੂੰ BMW ਦੀ ਐਕਸਲੂਸਿਵ ਡਿਜ਼ਾਈਨਰ ਕਾਰ ਸੀਟਾਂ ਵਿਚ ਬਿਠਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: