ਮੈਕਸੀਕੋ ਸਿਟੀ ਵਿੱਚ ਸ਼ਨੀਵਾਰ ਨੂੰ ਮੈਟਰੋ ਲਾਈਨ 3 ‘ਤੇ ਦੋ ਟ੍ਰੇਨਾਂ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 57 ਹੋਰ ਜ਼ਖ਼ਮੀ ਹੋ ਗਏ । ਦੱਸਿਆ ਜਾ ਰਿਹਾ ਹੈ ਕਿ ਮੈਟਰੋ ਟ੍ਰੇਨਾਂ ਵਿਚਾਲੇ ਇਹ ਘਟਨਾ ਲਾ ਰਜ਼ਾ ਅਤੇ ਪੋਤਰੇਰੋ ਸਟੇਸ਼ਨਾਂ ਵਿਚਕਾਰ ਵਾਪਰੀ ।
ਮੈਕਸੀਕੋ ਅਖਬਾਰ ਮੁਤਾਬਕ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਲਾਉਡੀਆ ਸ਼ੇਨਬੌਮ ਨੇ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਲੋਕਾਂ ਅਤੇ ਟ੍ਰੇਨ ਦੀ ਟੱਕਰ ਵਿੱਚ ਮਰਨ ਵਾਲੀ ਮੁਟਿਆਰ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਸ਼ੇਨਬੌਮ ਮੁਤਾਬਕ ਜ਼ਖਮੀਆਂ ਵਿੱਚ ਟ੍ਰੇਨ ਦੇ ਡਰਾਈਵਰ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਰਿਪੋਰਟ ਮੁਤਾਬਕ ਟ੍ਰੇਨ ਵਿੱਚ ਫਸੇ ਚਾਰ ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇੱਕ ਟਵੀਟ ਵਿੱਚ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਲਾਉਡੀਆ ਨੇ ਕਿਹਾ ਕਿ ਹਾਦਸਾ ਮੈਟਰੋ ਲਾਈਨ 3 ‘ਤੇ ਟਰੇਨਾਂ ਅਤੇ ਸਾਈਟ ‘ਤੇ ਮੌਜੂਦ ਐਮਰਜੈਂਸੀ ਸੇਵਾਵਾਂ ਵਿਚਾਲੇ ਹੋਇਆ। ਸਰਕਾਰ ਦੇ ਸਕੱਤਰ, ਸਿਵਲ ਡਿਫੈਂਸ, ਵਿਆਪਕ ਜੋਖਮ ਪ੍ਰਬੰਧਨ ਅਤੇ ਮੈਟਰੋ ਦੇ ਡਾਇਰੈਕਟਰ ਮੌਕੇ ‘ਤੇ ਪਹੁੰਚ ਗਏ ਹਨ। ਮੈਂ ਰਿਪੋਰਟ ਕਰ ਰਿਹਾ ਹਾਂ ਤੇ ਆਪਣੇ ਰਸਤੇ ‘ਤੇ ਹਾਂ। ਜਲਦੀ ਹੀ ਹੋਰ ਜਾਣਕਾਰੀ ਦੇਵਾਂਗੇ।
ਇਸ ਵਿਚਾਲੇ ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ਼ ਓਬਰੇਡੋਰ ਨੇ ਟਵੀਟ ਕੀਤਾ, “ਮੈਕਸੀਕੋ ਸਿਟੀ ਮੈਟਰੋ ਵਿੱਚ ਹੋਏ ਹਾਦਸੇ ਲਈ ਮੈਨੂੰ ਅਫਸੋਸ ਹੈ। ਜਾਣਕਾਰੀ ਮੁਤਾਬਕ ਬਦਕਿਸਮਤੀ ਨਾਲ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਅਤੇ ਕਈ ਜ਼ਖਮੀ ਹੋਏ ਹਨ। ਮੇਰੀ ਸੰਵੇਦਨਾ ਅਤੇ ਮੇਰੀ ਇਕਜੁੱਟਤਾ।”
ਵੀਡੀਓ ਲਈ ਕਲਿੱਕ ਕਰੋ -: