ਅਮਰੀਕਾ ਵਿਚ ਹੋਏ 2026 ਦੇ ਮਿਡਟਰਮ ਚੋਣਾਂ ਦੇ ਨਤੀਜਿਆਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਸੀਨੇਟ ਵਿਚ ਹੁਣ ਡੈਮੋਕ੍ਰੇਟਿਸ ਨੇ ਬਹੁਮਤ ਹਾਸਲ ਕਰ ਲਿਆ ਹੈ। ਹੁਣ ਤੱਕ ਦੇ ਰੁਝਾਨਾਂ ਵਿਚ ਡੈਮੋਕ੍ਰੇਟਿਕ ਪਾਰਟੀ ਬਹੁਮਤ ਦੇ ਅੰਕੜਾ 52 ਤੱਕ ਪਹੁੰਚੀ ਹੈ। ਇਸ ਦੇ ਨਾਲ ਹੀ ਰਿਬਲਕਿਨ ਪਾਰਟੀ ਦਾ ਸਦਨ ‘ਤੇ ਕੰਟਰੋਲ ਖਤਮ ਹੋ ਗਿਆ ਹੈ।
ਚੋਣਾਂ ਵਿਚ ਡੈਮੋਕ੍ਰੇਟਿਕਸ ਨੇ ਉਨ੍ਹਾਂ ਸੂਬਿਆਂ ਵਿਚ ਵੀ ਜਿੱਤ ਹਾਲ ਕੀਤੀ ਹੈ ਜਿਥੇ ਲੰਬੇ ਸਮੇਂ ਤੋਂ ਰਿਪਬਲਿਕਨ ਦਾ ਦਬਦਬਾ ਰਿਹਾ ਹੈ। ਟੈਕਸਾਸ, ਸਾਊਥ ਕੈਰੋਲਿਨਾ ਤੇ ਨਾਰਥ ਕੈਰੋਲਿਨਾ ਵਰਗੇ ਸੂਬਿਆਂ ਵਿਚ ਮਿਲੀ ਜਿੱਤ ਨੇ ਅਮਰੀਕੀ ਸਿਆਸਤ ਦਾ ਸਮੀਕਰਨ ਬਦਲ ਦਿੱਤਾ ਹੈ। ਜਾਰਜੀਆ ਤੇ ਨਿਊ ਹੈਂਪਸ਼ਾਇਰ ਵਿਚ ਵੀ ਡੈਮੋਕ੍ਰੇਟਿਕਸ ਆਪਣੀ ਸੀਟ ਬਚਾਉਣ ਵਿਚ ਕਾਮਯਾਬ ਰਹੇ। ਨਤੀਜੀਆਂ ਨੂੰ ਟਰੰਪ ਦੀ ਲੋਕਪ੍ਰਿਯਤਾ ਤੇ ਉਨ੍ਹਾਂ ਦੇ ਸਿਆਸੀ ਪ੍ਰਭਾਵ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਹਾਰ ਦਾ ਮਤਲਬ ਹੈ ਕਿ ਟਰੰਪ ਹੁਣ ਸੁਪਰ ਪਾਵਰ ਦੇਸ਼ ਦੇ ਪਾਰਵਲੈੱਸ ਰਾਸ਼ਟਰਪਤੀ ਬਣ ਗਏ ਹਨ। ਹੁਣ ਉਹ ਆਪਣੀ ਮਰਜ਼ੀ ਨਾਲ ਕੋਈ ਬਿਲ ਪਾਸ ਨਹੀਂ ਕਰਾ ਸਕਦੇ ਹਨ।
ਇਨ੍ਹਾਂ ਚੋਣਾਂ ਵਿਚ ਸੀਨੇਟ ਦੀਆਂ 100 ਸੀਟਾਂ ਨੂੰ ਲੈ ਕੇ ਮੁਕਾਬਲਾ ਬੇਹੱਦ ਅਹਿਮ ਸੀ। ਰਿਪਬਲਿਕਨ ਪਾਰਟੀ ਕੋਲ ਚੋਣਾਂ ਤੋਂ ਪਹਿਲਾਂ 52 ਸੀਟਾਂ ਸਨ ਜਦੋਂ ਕਿ ਡੈਮੋਕ੍ਰੇਟਸ ਕੋਲ 47 ਪਰ ਨਤੀਜਿਆਂ ਨੇ ਪੂਰਾ ਗਣਿਤ ਬਦਲ ਦਿੱਤਾ ਹੈ। ਡੈਮੋਕ੍ਰੇਟਸ ਨੇ ਕਈ ਰਿਪਬਲਿਕਨ ਸੀਟਾਂ ਖੋਹ ਕੇ ਸੀਨੇਟ ਵਿਚ ਬਹੁਮਤ ਹਾਸਲ ਕਰ ਲਿਆਹੈ। ਹੁਣ ਤੱਕ ਦੇ ਰੁਝਾਵਾਂ ਵਿਚ ਡੈਮੋਕ੍ਰੇਟਸ ਬਹੁਮਤ ਦੇ ਅੰਕੜੇ 52 ਤੱਕ ਪਹੁੰਚ ਗਿਆ ਹੈ। ਟਰੰਪ ਨੇ ਖੁਦ ਕਈ ਉਮੀਦਵਾਰਾਂ ਲਈ ਪ੍ਰਚਾਰ ਕੀਤਾ ਸੀ ਤੇ ਉਨ੍ਹਾਂ ਦੇ ਸਮਰਥਨ ਵਿਚ ਖੁੱਲ੍ਹ ਕੇ ਮੈਦਾਨ ਵਿਚਉਤਰੇ ਸੀ। ਇਸ ਦੇ ਬਾਵਜੂਦ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਸੀਨੇਟ ‘ਤੇ ਡੈਮੋਕ੍ਰੇਟਿਕਸ ਦਾ ਕੰਟਰੋਲ ਹੋਣ ਨਾਲ ਟਰੰਪ ਲਈ ਆਪਣੇ ਬਚੇ ਹੋਏ ਕਾਰਜਕਾਲ ਵਿਚ ਨੀਤੀਆਂ ਲਾਗੂ ਕਰਨਾ ਪਹਿਲਾਂ ਤੋਂ ਵਧ ਮੁਸ਼ਕਲ ਹੋ ਸਕਦਾ ਹੈ।
ਇਹ ਵੀ ਪੜ੍ਹੋ : ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ ਤੇ ਮੱਲਿਕਾਰੁਜਨ ਖੜਗੇ, ਸੰਗਰੂਰ ‘ਚ ਕਾਂਗਰਸ ਦੀ ਇਨਸਾਫ ਰੈਲੀ ‘ਚ ਹੋਣਗੇ ਸ਼ਾਮਲ
ਅਮਰੀਕੀ ਮਿਡ-ਟਰਮ ਚੋਣਾਂ ਦੇ ਨਤੀਜਿਆਂ ਮਗਰੋਂ ਡੋਨਾਲਡ ਟਰੰਪ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰ ਕੇ ਲਿਖਿਆ- “ਹੁਣ ਮੈਂ ਰਾਜਨੀਤਿਕ ਪੰਡਿਤ ਬਣਾਂਗਾ। ਚੋਣਾਂ ‘ਚ ਉਮੀਦਵਾਰਾਂ ਦੀ ਜਿੱਤ ਤੇ ਹਾਰ ਦੇ ਕਾਰਨਾਂ ‘ਤੇ ਆਪਣੀ ਰਾਇ ਦਿਆਂਗਾ।”
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








