ਰੂਸ ਦੇ ਦੱਖਣ-ਪੱਛਮੀ ਸਾਈਬੇਰੀਆ ਵਿਚ ਮੰਗਲਵਾਰ ਨੂੰ ਫੌਜੀ ਜਹਾਜ਼ ਕ੍ਰੈਸ਼ ਹੋ ਗਿਆ। ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 19 ਲੋਕਾਂ ਦੀ ਮੌਤ ਹੋ ਗਈ। ਰੂਸੀ ਮੀਡੀਆ ਆਊਟਲੈਟ ‘ਇਜਵੇਸਟੀਆ’ ਨੇ ਦੱਸਿਆ ਕਿ ਇਹ ਟਰਾਂਸਪੋਰਟ ਜਹਾਜ਼ ਸੀ। ਏਅਰ ਕ੍ਰਾਫਟ ਸਿੱਧਾ ਹੇਠਾਂ ਡਿੱਗਿਆ ਤੇ ਇਸ ਨਾਲ ਹਵਾ ਵਿਚ ਅੱਗ ਲੱਗ ਗਈ ਸੀ। ਹਾਲਾਂਕਿ ਇਹ ਕਿਵੇਂ ਹਾਦਸਾਗ੍ਰਸਤ ਹੋਇਆ ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟ ਵਿਚ ਇਸ ਦੇ ਉਪਕਰਣ ਫੇਲ੍ਹ ਹੋਣ ਨਾਲ ਹਾਦਸਾ ਹੋਇਆ ਹੈ। ਕੇਮੇਰੋਵੋ ਇਲਾਕੇ ਦੇ ਗਵਰਨਰ ਇਲਯਾ ਸੇਰੇਘੂਕ ਨੇ ਯਾਗੁਨੋਵੋ ਪਿੰਡ ਦੇ ਕੋਲ ਜਹਾਜ਼ ਹਾਦਸੇ ਦੀ ਪੁਸ਼ਟੀ ਕੀਤੀ।
ਰਿਪੋਰਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਦਸਾਗ੍ਰਸਤ ਜਹਾਜ਼ AN-12 ਹੈ ਜੋ ਫੌਜੀ ਜਹਾਜ਼ ਹੈ। ਇਸ ਨੂੰ ਸੋਵੀਅਤ ਸੰਘ ਦੇ ਦੌਰ ਵਿਚ ਯੂਕਰੇਨ ਦੀ ਐਂਟੋਨੋਵ ਕੰਪਨੀ ਨੇ ਬਣਾਇਆ ਸੀ AN-12 ਚਾਰ ਇੰਜਮ ਵਾਲਾ ਟਰਬੋਪ੍ਰਾਪ ਟਰਾਂਸਪੋਰਟ ਪਲੇਨ ਹੈ ਜੋ 1950 ਦੇ ਦਹਾਕੇ ਦੇ ਅੰਤ ਤੋਂ ਸੇਵਾ ਵਿਚ ਹੈ। 1000 ਤੋਂ ਵਧ ਦਾ ਨਿਰਮਾਣ ਕੀਤਾ ਗਿਆ ਤੇ ਕੁਝ ਅਜੇ ਵੀ ਰੂਸ ਤੇ ਹੋਰ ਦੇਸ਼ਾਂ ਵਿਚ ਪਰਿਚਾਲਨ ਵਿਚ ਹੈ। ਇਸ ਜਹਾਜ਼ ਦਾ ਇਸਤੇਮਾਲ ਫੌਜ ਦੇ ਜਵਾਨਾਂ, ਹਥਿਆਰਾਂ, ਗੋਲਾ-ਬਾਰੂਦ ਤੇ ਦੂਜੇ ਜ਼ਰੂਰੀ ਸਾਮਾਨ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਲਈ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਮੁਕੇਰੀਆਂ ‘ਚ ਵਾਪਰੇ ਹਾ/ਦਸੇ ‘ਚ ਨੌਜਵਾਨ ਦੀ ਮੌ/ਤ; ਦੋਸਤ ਜ਼ਖਮੀ, ਭਰਾ ਦੇ ਵਿਆਹ ਲਈ ਗਿਆ ਸੀ ਸਾਮਾਨ ਲੈਣ
ਇਸ ਦੀ ਵਰਤੋਂ ਫੌਜੀ ਟਿਕਾਣਿਆਂ ਤੱਕ ਸਾਮਾਨ ਪਹੁੰਚਾਉਣ ਦੇ ਨਾਲ-ਨਾਲ ਹੜ੍ਹ, ਭੂਚਾਲ ਤੇ ਦੂਜੇ ਸੰਕਟ ਦੌਰਾਨ ਰਾਹਤ ਸਮੱਗਰੀ ਪਹੁੰਚਾਉਣ ਵਿਚ ਵੀ ਕੀਤਾ ਜਾਂਦਾ ਹੈ। AN-12 ਦਾ ਉਤਪਾਦਨ 1970 ਦੇ ਦਹਾਕੇ ਦੀ ਸ਼ੁਰੂਆਤ ਵਿਚ ਬੰਦ ਹੋ ਗਿਆ ਸੀ ਪਰ ਇਸ ਦੇ ਕਈ ਜਹਾਜ਼ ਲੰਬੇ ਸਮੇਂ ਤੱਕ ਵੱਖ-ਵੱਖ ਦੇਸ਼ਾਂ ਦੀ ਹਵਾਈ ਫੌਜ ਵਿਚ ਇਸਤੇਮਾਲ ਹੁੰਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








