ਆਪਣੀ ਤਿੰਨ ਸਾਲ ਦੀ ਧੀ ਦੀ ਜਾਨ ਖੁਦ ਮਾਂ ਨੇ ਹੀ ਲੈ ਲਈ। ਪ੍ਰੇਮੀ ਨਾਲ ਮਿਲ ਕੇ ਧੀ ਦੀ ਹੱਤਿਆ ਕਰਨ ਦੇ ਬਾਅਦ ਕਲਯੁੱਗੀ ਮਾਂ ਨੇ ਉਸ ਦੀ ਲਾਸ਼ ਨੂੰ ਟ੍ਰੇਨ ਤੋਂ ਸੁੱਟ ਦਿੱਤਾ। ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਹਿੰਦੁਮਲਕੋਟ ਥਾਣਾ ਖੇਤਰ ਵਿਚ ਲਗਭਗ 3 ਸਾਲ ਦੀ ਬੱਚੀ ਦੀ ਲਾਸ਼ ਰੇਲਵੇ ਟਰੈਕ ਕੋਲ ਮਿਲੀ ਸੀ।
ਬੱਚੀ ਦੀ ਹੱਤਿਆ ਉਸ ਦੀ ਮਾਂ ਨੇ ਹੀ ਕੀਤੀ ਹੈ ਤੇ ਫਿਰ ਪ੍ਰੇਮੀ ਨਾਲ ਮਿਲ ਕੇ ਉਸ ਦੀ ਲਾਸ਼ ਚਾਦਰ ਵਿਚ ਬੰਨ੍ਹ ਕੇ ਟ੍ਰੇਨ ਵਿਚ ਸੁੱਟ ਦਿੱਤਾ। ਦੋਸ਼ੀਆਂ ਦਾ ਇਰਾਦਾ ਲਾਸ਼ ਨੂੰ ਨਹਿਰ ਵਿਚ ਸੁੱਟਣ ਦਾ ਸੀ ਪਰ ਲਾਸ਼ ਨਹਿਰ ਵਿਚ ਨਹੀਂ ਪੁਲ ਕੋਲ ਡਿੱਗ ਗਈ। ਪੁਲਿਸ ਨੇ ਦੋਸ਼ੀ ਮਾਂ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਹਿੰਦੂਮਲਕੋਟ ਪੁਲਿਸ ਨੇ 17 ਜਨਵਰੀ ਨੂੰ ਲਕਸ਼ਮੀ ਨਾਰਾਇਣ ਦੇ ਰੇਲਵੇ ਟਰੈਕ ਕੋਲ ਬੱਚੀ ਦੀ ਲਾਸ਼ ਮਿਲੀ ਸੀ। ਇਸ ਲਾਸ਼ ਨੂੰ ਟ੍ਰੇਨ ਵਿਚ ਸੁੱਟਣ ਦੀ ਸ਼ੰਕਾ ਸੀ। ਇਸ ‘ਤੇ ਪੁਲਿਸ ਨੇ ਭਾਲ ਸ਼ੁਰੂ ਕੀਤੀ। SHO ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਨਜ਼ਰ ਆਇਆ। ਇਸ ਵਿਚ ਇਕ ਬੱਚੀ ਨਜਰ ਆ ਰਹੀ ਸੀ। ਬੱਚੀ ਦੇ ਰਹਿਣ ਦੀ ਜਗ੍ਹਾ ਦਾ ਪਤਾ ਕੀਤਾ ਤਾਂ ਉਹ ਰੇਲਵੇ ਸਟੇਸ਼ਨ ਕੋਲ ਸ਼ਾਸਤਰੀ ਬਸਤੀ ਵਿਚ ਮਿਲਿਆ। ਉਸ ਦੀ ਮਾਂ ਬਾਰੇ ਪਤਾ ਕੀਤਾ ਤਾਂ ਉਹ ਘਰ ਤੋਂ ਗਾਇਬ ਸੀ। ਉਸ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਨੇ ਸੱਚਾਈ ਦੱਸ ਦਿੱਤੀ।
ਯੂਪੀ ਦੇ ਪ੍ਰਤਾਪਗੜ੍ਹ ਦੀ ਰਹਿਣ ਵਾਲੀ ਸੁਨੀਤਾ ਆਪਣੇ ਪ੍ਰੇਮੀ ਸੰਨੀ ਨਾਲ ਸ਼ਾਸਤਰੀ ਬਸਤੀ ਵਿਚ ਰਹਿੰਦੀ ਸੀ। 5 ਬੱਚਿਆਂ ਦੀ ਮਾਂ ਸੁਨੀਤਾ ਕੁਝ ਸਮੇਂ ਤੋਂ ਆਪਣੇ ਪਤੀ ਤੋਂ ਵੱਖ ਪ੍ਰੇਮੀ ਸੰਨੀ ਨਾਲ ਰਹਿ ਰਹੀ ਸੀ। ਉਸ ਦੇ ਤਿੰਨ ਬੱਚੇ ਪਤੀ ਕੋਲ ਤੇ ਦੋ ਬੇਟੀਆਂ ਉਸ ਨਾਲ ਸਨ। ਸੁਨੀਤਾਤੇ ਉਸ ਦਾ ਪ੍ਰੇਮੀ ਕੁਝ ਦਿਨਾਂ ਤੋਂ ਦੋਵੇਂ ਬੇਟੀਆਂ ਨੂੰ ਮਾਰਨ ਦਾ ਪਲਾਨ ਕਰ ਰਹੇ ਸਨ।
ਇਹ ਵੀ ਪੜ੍ਹੋ : ਯੂਕਰੇਨ ਨੂੰ 2.5 ਅਰਬ ਡਾਲਰ ਦੀ ਮਦਦ ਕਰੇਗਾ ਅਮਰੀਕਾ, ਨਵੇਂ ਹਥਿਆਰ ਤੇ ਬਖਤਰਬੰਦ ਗੱਡੀਆਂ ਵੀ ਸ਼ਾਮਿਲ
16 ਜਨਵਰੀ ਨੂੰ ਇਕ ਬੱਚੀ ਕਿਰਨ ਦਾ ਗਲਾ ਘੁੱਟ ਕੇ ਮਾਰ ਦਿੱਤਾ। ਇਸ ਦੇ ਬਾਅਦ ਸੁਨੀਤਾ ਤੇ ਸੰਨੀ ਨੇ ਉਸ ਦੀ ਲਾ.ਸ਼ ਨੂੰ ਇਕ ਚਾਦਰ ਵਿਚ ਲਪੇਟ ਕੇ ਕੋਲ ਹੀ ਰੇਲਵੇ ਸਟੇਸ਼ਨ ਚਲੇ ਗਏ। ਉਥੇ ਰਾਤ ਭਰ ਬੈਠੇ। ਸਵੇਰੇ 6.10 ਵਜੇ ਦਿੱਲੀ ਜਾਣ ਵਾਲੀ ਟ੍ਰੇਨ ਵਿਚ ਰਵਾਨਾ ਹੋਏ। ਰਸਤੇ ਵਿਚ ਫਤੂਹੀ ਸਟੇਸ਼ਨ ਕੋਲ ਦੋਵਾਂ ਨੇ ਬੱਚੀ ਨੂੰ ਟ੍ਰੇਨ ਤੋਂ ਸੁੱਟਿਆ। ਲਾਸ਼ ਨਹਿਰ ਵਿਚ ਡਿਗਣ ਦੀ ਬਜਾਏ ਪੁਲ ਕੋਲ ਡਿੱਗ ਗਈ। ਇਸ ਤੋਂ ਬਾਅਦ ਦੋਵੇਂ ਅਬੋਹਰ ਸਟੇਸ਼ਨ ‘ਤੇ ਉਤਰੇ ਤੇ ਵਾਪਸ ਸ਼੍ਰੀਗੰਗਾਨਗਰ ਪਰਤ ਆਏ।
ਵੀਡੀਓ ਲਈ ਕਲਿੱਕ ਕਰੋ -: