ਪੰਜਾਬ ਵਿਚ ਪੈਟਰੋਲ ਪੰਪ ਜਲਦ ਹੀ ਫੋਨ ਪੇਨ, ਗੂਗਲ ਪੇ ਤੇ ਪੇਟੀਐੱਮ ਰਗੇ UPI ਰਾਹੀਂ 2000 ਤੋਂ ਵੱਧ ਦੀ ਪੇਮੈਂਟ ਲੈਣਾ ਬੰਦ ਕਰ ਸਕਦੇ ਹਨ। ਪੰਜਾਬ ਦੀ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਇਹ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਸਰਕਾਰ UPI ਪੇਮੈਂਟ ‘ਤੇ MDR ਦਾ ਵਿਰੋਧ ਕੀਤਾ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਾਨੂੰ ਪਹਿਲਾਂ ਹੀ ਘੱਟ ਕਮਿਸ਼ਨ ਦਿੱਤਾ ਜਾ ਰਿਹਾ ਹੈ, ਖਰਚੇ ਵੀ ਜ਼ਿਆਦਾ ਹਨ, ਅਜਿਹੇ ਵਿਚ ਇਹ ਨਵਾਂ ਬੋਝ ਅਸੀਂ ਨਹੀਂ ਸਹਿ ਸਕਾਂਗੇ।
ਜੇਕਰ ਪੈਟਰੋਲ ਪੰਪਾਂ ‘ਤੇ ਇਹ ਪੈਮੈਂਟ ਬੰਦ ਹੋਈ ਤਾਂ ਫਿਰ ਟੂ ਵ੍ਹੀਲਰ ਨੂੰ ਛੱਡ ਕੇ ਕਾਰ ਤੇ ਬੱਸ-ਟਰੱਕ ਸਣੇ ਦੂਜੀਆਂ ਕਮਰਸ਼ੀਅਲ ਗੱਡੀਆਂ ਵਾਲਿਆਂ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਖਾਸ ਕਰਕੇ ਉਨ੍ਹਾਂ ਲਈ ਜ਼ਿਆਦਾ ਦਿੱਕਤ ਹੋਵੇਗੀ, ਜੋ ਟੈਂਕੀ ਫੁੱਲ ਕਰਵਾ ਕੇ ਲੌਂਗ ਰੂਟ ‘ਤੇ ਨਿਕਲਦੇ ਹਨ। ਉਨ੍ਹਾਂ ਨੇ ਪੈਟਰੋਲ ਪੰਪਾਂ ਲਈ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਹੜਤਾਲ ਦੀ ਵੀ ਚੇਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜ ਸਿੰਘ ਸਾਹਿਬਾਨ ਨੇ ਸੁਣਾਇਆ ਵੱਡਾ ਫੈਸਲਾ, ਅਮਰਜੀਤ ਚਾਵਲਾ ਤੇ ਮਲਕੀਤ ਸਿੰਘ ਨੂੰ ਖ਼ਾਲਸਾ ਪੰਥ ‘ਚੋਂ ਕੀਤਾ ਖਾਰਜ
ਪੰਜਾਬ ਵਿਚ ਲਗਭਗ 4104 ਪੈਟਰੋਲ ਪੰਪ ਹਨ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਦੇ ਅਗਸਤ 2026 ਦੇ ਅੰਕੜਿਆਂ ਦੇ ਆਧਾਰ ‘ਤੇ ਪੰਜਾਬ ਦੇ ਪੈਟਰੋਲ ਪੰਪਾਂ ‘ਤੇ ਰੋਜ਼ਾਨਾ ਅਨੁਮਾਨਿਤ 11 ਤੋਂ 12 ਲੱਖ ਰੁਪਏ ਯੂਪੀਆਈ ਪੇਮੈਂਟ ਹੁੰਦੇ ਹਨ ਜਿਨ੍ਹਾਂ ਦੀ ਕੁਲ ਰਕਮ ਲਗਭਗ 65 ਤੋਂ 70 ਕਰੋੜ ਰੋਜ਼ਾਨਾ ਬੈਠਦੀ ਹੈ। ਅਨੁਮਾਨ ਮੁਤਾਬਕ ਰੋਜ਼ਾਨਾ 10 ਫੀਸਦੀ ਲੋਕ ਹੀ 2 ਹਜ਼ਾਰ ਤੋਂ ਵਧ ਦਾ ਤੇਲ ਪਵਾਉਂਦੇ ਹਨ। ਅਜਿਹੇ ਵਿਚ ਨਵੀਂ ਵਿਵਸਥਾ ਤਹਿਤ 5 ਰੁਪਏ ਪ੍ਰਤੀ ਲੈਣ-ਦੇਣ ਦੇ ਹਿਸਾਬ ਨਾਲ ਡੀਲਰਾਂ ਨੂੰ ਲਗਭਗ 5.5 ਤੋਂ 6 ਲੱਖ ਰੋਜ਼ਾਨਾ ਟੈਕਸ ਦੇਣਾ ਪੈ ਸਕਦਾ ਹੈ। 30 ਦਿਨ ਵਿਚ ਇਹ ਰਕਮ 1.65 ਤੋਂ 1.80 ਕਰੋੜ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








