ਤੁਰਕੀ ਵਿੱਚ ਭਿਆਨਕ ਤਬਾਹੀ ਵਿਚਾਲੇ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੰਗਲਵਾਰ ਸਵੇਰੇ ਆਏ ਭੂਚਾਲ ਦੇ ਝਟਕਿਆਂ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.9 ਮਾਪੀ ਗਈ। ਵੈਬਸਾਈਟ ਅਨੁਸਾਰ ਇਹ ਝਟਕਾ ਮੰਗਲਵਾਰ ਸਵੇਰੇ ਕਰੀਬ 8.45 ਵਜੇ ਮਹਿਸੂਸ ਕੀਤਾ ਗਿਆ, ਜਿਸਦੀ ਰਿਕਟਰ ਪੈਮਾਨੇ ‘ਤੇ ਤੀਬਰਤਾ 5.9 ਰਹੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਤੁਰਕੀ ਵਿੱਚ 3 ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਵਿੱਚ ਪਹਿਲਾ ਝਟਕਾ ਸਵੇਰੇ 4 ਵਜੇ ਮਹਿਸੂਸ ਕੀਤਾ ਗਿਆ, ਜਿਸਦੀ ਤੀਬਰਤਾ 7.8 ਸੀ। ਇਸਦੇ ਬਾਅਦ 7.5 ਤੇ 6 ਦੀ ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ। ਤੁਰਕੀ ਵਿੱਚ ਪਿਛਲੇ 24 ਘੰਟਿਆਂ ਵਿੱਚ 2900 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਤੁਰਕੀ ਅਤੇ ਸੀਰੀਆ ਵਿੱਚ ਹੁਣ ਤੱਕ 4360 ਲੋਕਾਂ ਦੀ ਮੌ.ਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਦੇਸ਼ ਵਿੱਚ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਹੁਣ ਤੱਕ ਇਸ ਵਿੱਚ 15 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਭੂਚਾਲ ਕਾਰਨ ਤੁਰਕੀ ਵਿੱਚ 5600 ਤੋਂ ਵੱਧ ਇਮਾਰਤਾਂ ਤਬਾਹ ਹੋ ਚੁੱਕੀਆਂ ਹਨ। ਜੇਕਰ ਇੱਥੇ ਇਕੱਲੇ ਤੁਰਕੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ 2900 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸੇ ਵਿਚਾਲੇ ਸੀਰੀਆ ਵਿੱਚ ਸਰਕਾਰ ਦੇ ਕੰਟਰੋਲ ਵਾਲੇ ਖੇਤਰਾਂ ਵਿੱਚ 711 ਤੇ ਵਿਰੋਧੀਆਂ ਦੇ ਕੰਟਰੋਲ ਵਾਲੇ ਖੇਤਰਾਂ ਵਿੱਚ 740 ਲੋਕਾਂ ਦੀ ਮੌ.ਤ ਹੋਈ ਹੈ। ਸੀਰੀਆ ਵਿੱਚ ਕੁੱਲ 3531 ਲੋਕ ਜ਼ਖਮੀ ਹੋਏ ਹਨ, ਜਦਕਿ ਤੁਰਕੀ ਵਿੱਚ 14 ਹਜ਼ਾਰ 483 ਲੋਕ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ: ਧਰਮਸੋਤ ਦੀ ਕੋਰਟ ‘ਚ ਪੇਸ਼ੀ ਅੱਜ, ਸਾਰੀ ਰਾਤ ਹੋਈ ਪੁੱਛਗਿੱਛ, ਆਮਦਨੀ ਤੋਂ 6 ਕਰੋੜ ਵੱਧ ਖਰਚੇ
ਇਸ ਸਬੰਧੀ ਤੁਰਕੀ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਮੌਸਮ ਤੇ ਆਫ਼ਤ ਦਾ ਦਾਇਰਾ ਰੈਸਕਿਊ ਟੀਮਾਂ ਦੇ ਲਈ ਚੁਣੌਤੀਆਂ ਪੈਦਾ ਕਰ ਰਹੀਆਂ ਹਨ। ਖਰਾਬ ਮੌਸਮ ਦੇ ਚਲਦਿਆਂ ਰੈਸਕਿਊ ਟੀਮ ਦੇ ਹੈਲੀਕਾਪਟਰ ਵੀ ਉਡਾਣ ਨਹੀਂ ਭਰ ਪਾ ਰਹੇ। ਇੰਨਾ ਹੀ ਨਹੀਂ ਹਾਲ ਹੀ ਵਿੱਚ ਤੁਰਕੀ ਤੇ ਸੀਰੀਆ ਦੇ ਕਈ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ। ਇਸਦੇ ਚਲਦਿਆਂ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ।
ਵੀਡੀਓ ਲਈ ਕਲਿੱਕ ਕਰੋ -: