ਸੁਨਾਮ ਦੇ ਸਰਕਾਰੀ ਹਸਪਤਾਲ ਨੇੜੇ ਮੋਦੀ ਦਵਾਖਾਨਾ ਤੋਂ 3 ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ‘ਤੇ ਦਵਾਈ ਵਿਕਰੇਤਾ ਤੋਂ ਨਕਦੀ ਅਤੇ ਮੋਬਾਈਲ ਲੁੱਟ ਲਿਆ। ਲੁੱਟ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਅਜੇ ਤੱਕ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲਗਾ ਸਕੀ ਹੈ।
ਦੁਕਾਨਦਾਰ ਸੰਨੀ ਨੇ ਦੱਸਿਆ ਕਿ ਮੰਗਲਵਾਰ ਰਾਤ ਉਨ੍ਹਾਂ ਕੋਲ ਆਏ ਇਕ ਨੌਜਵਾਨ ਨੇ ਸਿਰ ਦਰਦ ਦੀ ਦਵਾਈ ਮੰਗੀ। ਉਸਨੇ ਉਸ ਨੂੰ ਦਵਾਈ ਦਿੱਤੀ। ਇਸ ਤੋਂ ਬਾਅਦ ਉਹ ਫਿਰ ਆਇਆ ਅਤੇ ਆਪਣੇ ਭਰਾ ਲਈ ਵੀ ਦਵਾਈ ਮੰਗੀ ਤਾਂ ਉਸ ਨੇ ਕਿਹਾ ਕਿ ਇਹ ਦਵਾਈ ਹੀ ਕੰਮ ਕਰੇਗੀ।
ਇਸੇ ਦੌਰਾਨ ਉਸ ਦੇ ਦੋ ਹੋਰ ਸਾਥੀ ਦੁਕਾਨ ਦੇ ਅੰਦਰ ਆ ਗਏ। ਤਿੰਨਾਂ ਲੁਟੇਰਿਆਂ ਨੇ ਉਸ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਸੋਫੇ ’ਤੇ ਸੁੱਟ ਦਿੱਤਾ। ਦੋ ਲੁਟੇਰੇ ਉਸ ਨਾਲ ਧੱਕਾ-ਮੁੱਕੀ ਕਰਦੇ ਰਹੇ, ਜਦਕਿ ਇਕ ਨੇ ਕਾਊਂਟਰ ਦੇ ਅੰਦਰ ਪਏ ਗੱਲੇ ‘ਚੋਂ ਸਾਰੀ ਨਕਦੀ ਕੱਢ ਲਈ। ਇਸ ਦੇ ਨਾਲ ਹੀ ਲੁਟੇਰਿਆਂ ਨੇ ਉਸ ਦਾ ਮੋਬਾਈਲ ਫ਼ੋਨ ਵੀ ਖੋਹ ਲਿਆ ਤਾਂ ਜੋ ਉਹ ਕਿਸੇ ਨੂੰ ਫ਼ੋਨ ਨਾ ਕਰ ਸਕੇ।
ਸੰਨੀ ਨੇ ਦੱਸਿਆ ਕਿ ਲੁਟੇਰਿਆਂ ਕੋਲ ਸਪਲੈਂਡਰ ਮੋਟਰਸਾਈਕਲ ਸੀ ਜਿਸ ‘ਤੇ ਉਹ ਸਵਾਰ ਸੀ ਅਤੇ ਲੁੱਟ ਕਰਨ ਤੋਂ ਬਾਅਦ ਫ਼ਰਾਰ ਹੋ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਸੰਨੀ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਟਨਾ ਨੂੰ ਸੀਸੀਟੀਵੀ ‘ਚ ਕੈਦ ਦੇਖਿਆ ਅਤੇ ਫੁਟੇਜ ਨੂੰ ਕਬਜ਼ੇ ‘ਚ ਲੈ ਲਿਆ।
ਇਹ ਵੀ ਪੜ੍ਹੋ : CM ਮਾਨ ਦੇ ਐਲਾਨ ‘ਤੇ ਅਮਲ ਸ਼ੁਰੂ, ਨਾਇਬ ਤਹਿਸੀਲਦਾਰ ਨੇ ਘਰ ਪਹੁੰਚ ਕੀਤੀ ਰਜਿਸਟਰੀ
ਥਾਣਾ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਫੋਨ ਆਇਆ ਕਿ ਮੋਦੀ ਦੀ ਦਵਾਈ ਦੀ ਦੁਕਾਨ ‘ਤੇ ਲੁੱਟ-ਖੋਹ ਹੋ ਗਈ ਹੈ। ਕੁਝ ਲੁਟੇਰੇ ਦੁਕਾਨਦਾਰ ਨੂੰ ਡਰਾ ਧਮਕਾ ਕੇ ਪੈਸੇ ਅਤੇ ਉਸ ਦਾ ਮੋਬਾਈਲ ਲੈ ਕੇ ਫ਼ਰਾਰ ਹੋ ਗਏ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਹੈ। ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: