ਹੁਸ਼ਿਆਰਪੁਰ ਤਹਿਤ ਆਉਂਦੇ ਟਾਂਡਾ ਵਿਚ ਬਹੁਤ ਹੀ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਲੁਟੇਰਿਆਂ ਦੀ ਵਜ੍ਹਾ ਨਾਲ ਦੋ ਮਾਸੂਮ ਬੱਚਿਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਟਾਂਡਾ ਵਿਚ ਮਿਆਨੀ ਪੁਲ ‘ਤੇ ਮਹਿਲਾ ਪ੍ਰਭਜੀਤ ਕੌਰ ਬੱਚਿਆਂ ਨਾਲ ਸਕੂਟੀ ‘ਤੇ ਜਾ ਰਹੀ ਸੀ ਕਿ ਉਸ ਦੇ ਪਿੱਛੇ ਮੋਟਰਸਾਈਕਲ ਸਵਾਰ ਲੁਟੇਰੇ ਲੱਗ ਗਏ। ਲੁਟੇਰਿਆਂ ਨੇ ਜਿਵੇਂ ਹੀ ਮਹਿਲਾ ਦਾ ਗਲੇ ਵਿਚ ਪਾਇਆ ਪਰਸ ਖੋਹਿਆ ਤਾਂ ਉਸ ਦੀ ਸਕੂਟੀ ਦਾ ਸੰਤੁਲਨ ਵਿਗੜ ਗਿਆ।
ਇਸ ਦੇ ਬਾਅਦ ਸਕੂਟੀ ਅੱਗੇ ਚੱਲ ਰਹੀ ਟਰੈਕਟਰ ਟਰਾਲੀ ਨਾਲ ਜਾ ਟਕਰਾਈ। ਸਕੂਟੀ ‘ਤੇ ਬੈਠੇ ਬੱਚੇ ਤੇਜ਼ ਰਫਤਾਰ ਨਾਲ ਟਰੈਕਟਰ-ਟਰਾਲੀ ਨਾਲ ਟਕਰਾਉਣ ਦੇ ਬਾਅਦ ਸੜਕ ‘ਤੇ ਜਾ ਡਿੱਗੇ। ਬੱਚਿਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ਜਿਥੇ ਦੋਵਾਂ ਦੀ ਮੌਤ ਹੋ ਗਈ। ਮਹਿਲਾ ਦੇ ਸੱਟਾਂ ਲੱਗੀਆਂ ਹਨ। ਮਹਿਲਾ ਨੇ ਦੱਸਿਆ ਕਿ ਸਕੂਟੀ ‘ਤੇ ਉਸ ਦਾ 6 ਸਾਲ ਦਾ ਮੁੰਡਾ ਗੁਰਭੇਜ ਤੇ 21 ਸਾਲ ਦੀ ਭਾਣਜੀ ਗਗਨਦੀਪ ਕੌਰ ਸਵਾਰ ਸਨ।
ਡਾ. ਲਵਪ੍ਰੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਮੌਤ ਮੌਕੇ ‘ਤੇ ਹੀ ਹੋ ਗਈ ਸੀ। ਜਦੋਂ ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਨਬਜ਼ ਨਹੀਂ ਚੱਲ ਰਹੀ ਸੀ ਤੇ ਸਾਹ ਵੀ ਨਹੀਂ ਲੈ ਰਹੇ ਸਨ। ਹਸਪਤਾਲ ਪਹੁੰਚਦੇ ਹੀ ਚੈੱਕ ਕਰਨ ਦੇ ਬਾਅਦ ਦੋਵੇਂ ਬੱਚਿਆਂ ਗੁਰਭੇਜ ਤੇ ਗਗਨਦੀਪ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਸਿਸੋਦੀਆ ਦੀ CBI ਕੋਰਟ ‘ਚ ਪੇਸ਼ੀ ਅੱਜ, ਟ੍ਰਾਇਲ ਕੋਰਟ ‘ਚ ਦਾਖਲ ਕੀਤੀ ਸੀ ਜ਼ਮਾਨਤ ਪਟੀਸ਼ਨ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਡੀਐੱਸਪੀ ਟਾਂਡਾ ਕੁਲਵੰਤ ਸਿੰਘ ਤੇ SHO ਟਾਂਡਾ ਮਲਕੀਤ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਜੇਟ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਲੁਟੇਰਿਆਂ ਨੂੰ ਜਲਦ ਹੀ ਫੜ ਲਿਆ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਕ ਗੁਰਭੇਜ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਵਿਆਹ ਦੇ ਲਗਭਗ 20 ਸਾਲ ਬਾਅਦ ਹੋਇਆ ਸੀ। ਗੁਰਭੇਜ ਦੇ ਪਿਤਾ ਦੁਬਈ ਵਿਚ ਰਹਿੰਦੇ ਹਨ ਤੇ ਦੂਜੇ ਪਾਸੇ ਗਗਨਦੀਪ ਕੌਰ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ ਤੇ ਇਥੇ ਉਹ ਆਪਣੀ ਮਾਸੀ ਕੋਲ ਰਹਿਣ ਲਈ ਆਈ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -: