ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਨਿਧੀ ਰਾਜਦਾਨ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ ਨੇ ਆਪਣੇ ਐਕਸ ਹੈਂਡਲ ‘ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ-‘ਨਵੀਂ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਹੋ ਗਿਆ ਹੈ। ਦੋਵਾਂ ਦੇ ਵਿਆਹ ਦਾ ਐਲਾਨ ਪਹਿਲਾਂ ਉਮਰ ਅਬਦੁੱਲਾ ਨੇ ਕੀਤਾ ਤੇ ਫਿਰ ਕੁਝ ਦੇਰ ਬਾਅਦ ਨਿਧੀ ਰਾਜਦਾਨ ਨੇ ਵੀ ਇਹ ਖਬਰ ਆਮ ਕਰ ਦਿੱਤੀ।
ਇਹ ਵਿਆਹ 31 ਜੁਲਾਈ 2026 ਨੂੰ ਭਾਰਤ ਦੇ ਸੁਪੀਰਮ ਕੋਰਟ ਵੱਲੋਂ ਉਮਰ ਅਬਦੁੱਲਾ ਤੇ ਉਨ੍ਹਾਂ ਦੀ ਪਤਨੀ ਪਾਇਲ ਅਬਦੁੱਲਾ ਦੀ 30 ਸਾਲ ਪੁਰਾਣੇ ਵਿਆਹ ਨੂੰ ਅਧਿਕਾਰਕ ਤੌਰ ‘ਤੇ ਖਤਮ ਕਰਨ ਦੇ ਤਿੰਨ ਮਹੀਨੇ ਬਾਅਦ ਹੋਈ ਹੈ। ਕੋਰਟ ਨੇ ਧਾਰਾ 142 ਤਹਿਤ ਇਹ ਤਲਾਕ ਮਨਜ਼ੂਰ ਕੀਤਾ ਕਿਉਂਕਿ ਦੋਵੇਂ ਪੱਖਾਂ ਨੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦਾਂ ਨੂੰ ਸੁਲਝਾਉਣ ਲਈ ਆਪਸੀ ਸਹਿਮਤੀ ਨਾਲ ਸਮਝੌਤਾ ਕਰ ਲਿਆ ਸੀ।
ਇਹ ਵੀ ਪੜ੍ਹੋ : ਭਾਰਤੀ ਹਵਾਈ ਸੈਨਾ ਦੇ ਨਵੇਂ ਮੁਖੀ ਬਣੇ ਏਅਰ ਚੀਫ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ, ਏ.ਪੀ. ਸਿੰਘ ਦੀ ਲਈ ਥਾਂ
ਹਾਲਾਂਕਿ ਵਿਆਹ ਦਾ ਸਮਾਰੋਹ ਪੂਰੀ ਤਰ੍ਹਾਂ ਨਿੱਜੀ ਰੱਖਿਆ ਗਿਆ ਸੀ ਪਰ ਪਿਛਲੇ ਕੁਝ ਮਹੀਨਿਆਂ ਵਿਚ ਇਸ ਜੋੜੇ ਨੂੰ ਅਕਸਰ ਜਨਤਕ ਪ੍ਰੋਗਰਾਮਾਂ ਵਿਚ ਇਕੱਠੇ ਦੇਖਿਆ ਗਿਆ ਸੀ। ਸੂਤਰਾਂ ਮੁਤਾਬਕ ਵਿਆਹ ਦਾ ਸਮਾਰੋਹ 30 ਅਕਤੂਬਰ ਨੂੰ ਸ਼੍ਰੀਨਗਰ ਦੇ ‘ਹਰਿ ਨਿਵਾਸ ਪੈਲੇਸ’ ਵਿਚ ਕਰੀਬੀ ਪਰਿਵਾਰ ਤੇ ਦੋਸਤਾਂ ਦੀ ਮੌਜੂਦਗੀ ਵਿਚ ਹੋਇਆ ਜਦੋਂ ਕਿ ਰਿਸੈਪਸ਼ਨ ਅੱਜ ਦਿੱਲੀ ਦੇ ਇਕ ਨਿੱਜੀ ਹੋਟਲ ਵਿਚ ਆਯੋਜਿਤ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








