ਚਾਈਨੀਜ਼ ਸ਼ਾਰਟ ਵੀਡੀਓ ਐਪ TikTok ਦੀ ਮੁਸੀਬਤ ਘਾਟ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਸਭ ਤੋਂ ਪਹਿਲਾਂ 2020 ਵਿੱਚ ਭਾਰਤ ਵਿੱਚ ਡਾਟਾ ਪ੍ਰਾਈਵੇਸੀ ਨੂੰ ਲੈ ਕੇ TikTok ਨੂੰ ਬੈਨ ਕੀਤਾ ਗਿਆ। ਉਸ ਤੋਂ ਬਾਅਦ ਅਮਰੀਕਾ ਵਰਗੇ ਕਈ ਦੇਸ਼ਾਂ ਵਿੱਚ TikTok ਬੈਨ ਹੋਇਆ। ਹਾਲ ਹੀ ਵਿੱਚ ਬ੍ਰਿਟੇਨ ਨੇ ਵੀ ਡਾਟਾ ਪ੍ਰਾਈਵੇਸੀ ਨੂੰ ਲੈ ਕੇ TikTok ‘ਤੇ ਬੈਨ ਲਗਾਇਆ ਹੈ ਤੇ ਹੁਣ ਨਿਊਜ਼ੀਲੈਂਡ ਨੇ ਸਾਂਸਦਾਂ ਤੇ ਦੇਸ਼ ਦੀ ਸੰਸਦ ਦੇ ਅੰਦਰ ਹੋਰ ਵਰਕਰਾਂ ਨੂੰ ਆਪਣੇ ਸਰਕਾਰੀ ਫੋਨ ‘ਤੇ ਟਿਕਟਾਕ ਐਪ ਰੱਖਣ ‘ਤੇ ਪਾਬੰਦੀ ਲਗਾਈ ਹੈ।
ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ TikTok ‘ਤੇ ਇਹ ਬੈਨ ਨਿਊਜ਼ੀਲੈਂਡ ਦਾ ਸੰਸਦੀ ਘੇਰੇ ਵਿੱਚ ਲਗਭਗ 500 ਲੋਕਾਂ ‘ਤੇ ਹੀ ਲਾਗੂ ਹੋਵੇਗਾ, ਨਾ ਕਿ ਸਾਰੇ ਸਰਕਾਰੀ ਕਰਮਚਾਰੀਆਂ ‘ਤੇ ਹਾਲਾਂਕਿ ਅਮਰੀਕਾ ਤੇ ਬ੍ਰਿਟੇਨ ਵਿੱਚ ਸਾਰੇ ਸਰਕਾਰੀ ਕਰਮਚਾਰੀਆਂ ਵੱਲੋਂ TikTok ਦੀ ਵਰਤੋਂ ‘ਤੇ ਪਾਬੰਦੀ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਸ ਨੇ ਕਿਹਾ ਕਿ ਉਨ੍ਹਾਂ ਦੇ ਫੋਨ ਵਿੱਚ TikTok ਨਹੀਂ ਹੈ ਤੇ ਉਹ ਸੋਸ਼ਲ ਮੀਡੀਆ ਟ੍ਰੇਂਡਸ ਨੂੰ ਫਾਲੋ ਨਹੀਂ ਕਰਦੇ ਹਨ।
ਇਹ ਵੀ ਪੜ੍ਹੋ: ਪੰਜਾਬ ਸਣੇ ਇਨ੍ਹਾਂ ਸੂਬਿਆਂ ਵਿਚ ਅੱਜ ਤੋਂ 4 ਦਿਨ ਮੀਂਹ ਦੀ ਸੰਭਾਵਨਾ, IMD ਨੇ ਜਾਰੀ ਕੀਤਾ ਯੈਲੋ ਅਲਰਟ
ਦੱਸ ਦੇਈਏ ਕਿ TikTok ਨੂੰ ਲੈ ਕੇ ਲੰਬੇ ਸਮੇਂ ਤੋਂ ਬਵਾਲ ਹੋ ਰਹੇ ਹਨ। FBI ਵਰਗੀਆਂ ਕਈ ਹੋਰ ਏਜੰਸੀਆਂ ਨੇ ਇਸ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਏਜੰਸੀਆਂ ਦਾ ਕਹਿਣਾ ਹੈ ਕਿ TikTok ਦੀ ਚੀਨੀ ਮੂਲ ਕੰਪਨੀ ByteDance, TikTok ਯੂਜ਼ਰਸ ਦਾ ਡਾਟਾ ਵਰਗੇ ਬ੍ਰਾਊਜ਼ਿੰਗ ਹਿਸਟਰੀ, ਲੋਕੇਸ਼ਨ ਤੇ ਬਾਇਓਮੈਟ੍ਰਿਕ ਆਈਡੀ ਨੂੰ ਚੀਨ ਦੀ ਸਰਕਾਰ ਦੇ ਨਾਲ ਸਾਂਝਾ ਕਰ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: