ਬਾਲੀਵੁੱਡ ਦੇ ‘ਦਬੰਗ’ ਸਲਮਾਨ ਖਾਨ ਦੀ ਜਾਨ ‘ਤੇ ਮੰਡਰਾ ਰਿਹਾ ਖ਼ਤਰਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਲਮਾਨ ਨੂੰ ਗੈਂਗਸਟਰ ਗੋਲਡੀ ਬਰਾੜ ਨੇ ਧਮਕੀ ਦਿੱਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਬਾਹਰ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।
ਰਾਤ ਭਰ ਮੁੰਬਈ ਪੁਲਿਸ ਦੇ ਜਵਾਨ ਸਲਮਾਨ ਖਾਨ ਦੇ ਬਾਂਦਰਾ ਸਥਿਤ ਘਰ ਗਲੈਕਸੀ ਦੇ ਬਾਹਰ ਗਸ਼ਤ ਕਰਦੇ ਨਜ਼ਰ ਆਏ। ਪੁਲਿਸ ਪੂਰੀ ਕਾਰਵਾਈ ‘ਚ ਹੈ। ਉਹ ਗਲੈਕਸੀ ਦੇ ਬਾਹਰ ਭੀੜ ਨੂੰ ਇਕੱਠਾ ਨਹੀਂ ਹੋਣ ਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
18 ਮਾਰਚ ਨੂੰ ਸਲਮਾਨ ਦੇ ਮੈਨੇਜਰ ਪ੍ਰਸ਼ਾਂਤ ਗੁੰਜਾਲਕਰ ਨੂੰ ਧਮਕੀ ਭਰਿਆ ਈ-ਮੇਲ ਭੇਜਿਆ ਗਿਆ ਸੀ, ਜਿਸ ‘ਚ ਸਲਮਾਨ ਖਾਨ ਨਾਲ ‘ਗੱਲਬਾਤ’ ਕਰਨ ਦੀ ਮੰਗ ਕੀਤੀ ਗਈ ਹੈ। ਇਹ ਮੇਲ ਰੋਹਿਤ ਗਰਗ ਦੇ ਨਾਂ ‘ਤੇ ਮਿਲੀ ਹੈ। ਈ-ਮੇਲ ‘ਚ ਲਿਖਿਆ ਸੀ, ‘ਗੋਲਡੀ ਬਰਾੜ ਨੂੰ ਆਪਣੇ ਬੌਸ ਯਾਨੀ ਸਲਮਾਨ ਖਾਨ ਨਾਲ ਗੱਲ ਕਰਨੀ ਹੈ। ਹੋ ਸਕਦਾ ਹੈ ਉਸਨੇ ਇੰਟਰਵਿਊ ਦੇਖੀ ਹੋਵੇ, ਜੇਕਰ ਤੁਸੀਂ ਨਹੀਂ ਦੇਖੀ ਤਾਂ ਉਸਨੂੰ ਦੇਖਣ ਲਈ ਕਹੋ। ਜੇ ਗੱਲ ਬੰਦ ਕਰਨੀ ਹੈ ਤਾਂ ਗੱਲ ਕਰਵਾ ਦਿਓ, ਆਹਮੋ-ਸਾਹਮਣੇ ਕਰਨਾ ਹੈ ਤਾਂ ਉਹ ਵੀ ਦੱਸ ਦਿਓ, ਮੈਂ ਤੁਹਾਨੂੰ ਸਮੇਂ ਸਿਰ ਦੱਸ ਦਿੱਤਾ ਹੈ, ਅਗਲੀ ਵਾਰ ਝਟਕਾ ਦੇਖਣ ਨੂੰ ਮਿਲੇਗਾ…’।