ਚੰਡੀਗੜ੍ਹ : ਬਠਿੰਡਾ ਦੇ ਇੱਕ ਵਪਾਰੀ ਖਿਲਾਫ ਅਣਅਧਿਕਾਰਤ ਤੌਰ ‘ਤੇ ਕੀੜੇਮਾਰ ਦਵਾਈਆਂ ਅਤੇ ਖਾਦਾਂ ਰੱਖਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਿਸਾਨਾਂ ਨੂੰ ਮਿਆਰੀ ਕੀਟਨਾਸ਼ਕ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ (ਪੀਪੀ) ਨੇ ਹਾਲ ਹੀ ਵਿੱਚ ਬਠਿੰਡਾ ਸਟਾਫ਼ ਦੀਆਂ ਤਿੰਨ ਟੀਮਾਂ ਨਾਲ ਕੀਟਨਾਸ਼ਕ ਕੰਪਨੀਆਂ ਦੇ 15 ਗੋਦਾਮਾਂ ਦੀ ਚੈਕਿੰਗ ਕੀਤੀ।
ਚੈਕਿੰਗ ਦੌਰਾਨ ਪੰਕਜ ਪੁੱਤਰ ਕੇਸ਼ ਰਾਜ ਗਰਗ ਦੇ ਖਿਲਾਫ ਗੈਰ-ਕਾਨੂੰਨੀ ਤੌਰ ‘ਤੇ ਕੀਟਨਾਸ਼ਕ ਅਤੇ ਖਾਦ ਗੋਦਾਮ ‘ਚ ਰੱਖਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟੀ-ਸਟੇਨਜ਼ ਐਂਡ ਕੰਪਨੀ ਲਿਮਟਿਡ ਕੇ.ਸੀ. ਕੰਪਲੈਕਸ, ਸਿਵੀਆਂ ਰੋਡ, ਬਠਿੰਡਾ ਦੀ ਚੈਕਿੰਗ ਕੀਤੀ ਗਈ।
ਇਹ ਵੀ ਪੜ੍ਹੋ : ਅਫਗਾਨਿਸਤਾਨ : ਤਾਲਿਬਾਨ ਨੇ ਈਦ ਦੇ ਜਸ਼ਨ ‘ਚ ਔਰਤਾਂ ਦੇ ਸ਼ਾਮਲ ਹੋਣ ‘ਤੇ ਲਗਾਈ ਰੋਕ
ਗੋਦਾਮ ਦੇ ਮਾਲਕ ਪੰਕਜ ਵੱਲੋਂ ਗੋਦਾਮ ਖੋਲ੍ਹਿਆ ਗਿਆ। ਚੈਕਿੰਗ ਦੌਰਾਨ ਪਾਇਆ ਗਿਆ ਕਿ ਗੋਦਾਮ ਵਿੱਚ ਟੀ-ਸਟੇਨਜ਼ ਐਂਡ ਕੰਪਨੀ ਲਿਮਟਿਡ ਦੀਆਂ ਵੱਡੀ ਗਿਣਤੀ ਵਿੱਚ ਕੀਟਨਾਸ਼ਕ ਅਤੇ ਖਾਦ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੀ ਹੋਈ ਸੀ। ਪੰਕਜ ਕੁਮਾਰ ਨੇ ਇਨ੍ਹਾਂ ਕੀਟਨਾਸ਼ਕਾਂ ਅਤੇ ਖਾਦਾਂ ਦੇ ਰਿਕਾਰਡ ਸਬੰਧੀ ਕੋਈ ਦਸਤਾਵੇਜ਼ ਨਹੀਂ ਦਿਖਾਏ। ਇਸ ਲਈ ਪੰਕਜ ਵਿਰੁੱਧ ਕੀਟਨਾਸ਼ਕ ਐਕਟ 1968 ਦੀ ਧਾਰਾ 13, ਨਿਯਮ 1971 ਦੀ ਧਾਰਾ 10, 15, ਖਾਦ ਕੰਟਰੋਲ ਆਰਡਰ 1985 ਦੀ ਧਾਰਾ 7, 8 ਅਤੇ ਜ਼ਰੂਰੀ ਵਸਤਾਂ ਐਕਟ 1955 ਦੀ ਧਾਰਾ 3, 7 ਅਤੇ ਆਈਪੀਸੀ 420 ਤਹਿਤ ਕੇਸ ਦਰਜ ਕੀਤਾ ਗਿਆ ਸੀ। ਥਾਣਾ ਥਰਮਲ ਬਠਿੰਡਾ ਵਿਖੇ ਐਫ.ਆਈ.ਆਰ ਨੰਬਰ 48 ਮਿਤੀ 20-04-2023 ਦਰਜ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਗੋਦਾਮ ਵਿੱਚੋਂ ਕੀਟਨਾਸ਼ਕਾਂ ਦੇ 8 ਸੈਂਪਲ ਅਤੇ ਖਾਦ ਦੇ 4 ਸੈਂਪਲ ਜਾਂਚ ਲਈ ਭੇਜੇ ਗਏ ਹਨ ਅਤੇ ਐਕਟ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ, ਵਪਾਰੀ ਜਾਂ ਕੰਪਨੀ ਨੂੰ ਬਖਸ਼ਿਆ ਨਹੀਂ ਜਾਵੇਗਾ, ਜੋ ਕਿਸਾਨਾਂ ਨੂੰ ਘਟੀਆ ਕੀਟਨਾਸ਼ਕ ਅਤੇ ਖਾਦਾਂ ਵੇਚੇਗਾ।
ਵੀਡੀਓ ਲਈ ਕਲਿੱਕ ਕਰੋ -: