ਕੈਂਸਰ ਦੇ ਮਰੀਜ਼ਾਂ ਲਈ ਵੱਡੀ ਰਾਹਤ ਭਰੀ ਖਬਰ ਹੈ। NPPA ਦੇ ਫੈਸਲੇ ਮਗਰੋਂ ਕੈਂਸਰ ਦੀਆਂ 543 ਦਵਾਈਆਂ ਦੀਆਂ ਕੀਮਤਾਂ ‘ਚ ਬਦਲਾਅ ਕੀਤਾ ਗਿਆ ਹੈ। ਦਵਾਈਆਂ ਦੀਆਂ ਕੀਮਤਾਂ ‘ਚ 90 ਫੀਸਦੀ ਤੋਂ ਵੱਧ ਦੀ ਕਟੌਤੀ ਹੈ। ਫੈਸਲੇ ਮਗਰੋਂ 397 ਯਾਨੀ 73 ਫੀਸਦੀ ਦਵਾਈਆਂ ਦੇ ਰੇਟ ਘਟਾਏ ਗਏ ਹਨ।
ਇਨ੍ਹਾਂ ਵਿਚੋਂ 217 ਦਵਾਈਆਂ ਦੀਆਂ ਕੀਮਤਾਂ ਅੱਧੇ ਤੋਂ ਵੀ ਘੱਟ ਹੋ ਗਈਆਂ ਹਨ। 97 ਬ੍ਰਾਂਡ ਦੀਆਂ ਦਵਾਈਆਂ ਦੀਆਂ ਕੀਮਤਾਂ ਵਿਚ 70 ਫੀਸਦੀ ਤੋਂ ਵਧ ਤੇ 50 ਤੋਂ 80 ਤੋਂ ਜ਼ਿਆਦਾ ਕਟੌਤੀ ਹੋਈ ਹੈ। 5 ਦਵਾਈਆਂ ਦੀਆਂ ਕੀਮਤਾਂ ਵਿਚ 90 ਫੀਸਦੀ ਤੋਂ ਜ਼ਿਆਦਾ ਕਟੌਤੀ ਹੋਈ ਹੈ। ‘ਸੈਮਟੇਪਾ’ ਦੀ 100 ਐੱਮਜੀ ਦੀ ਸ਼ੀਸ਼ੀ ਦੀ ਕੀਮਤ 80,071.86 ਰੁਪਏ ਤੋਂ ਘਟ ਕੇ 7,150.33 ਰੁਪਏ ਤੇ ਪੈਲਬ੍ਰੋਪੋ ਦੇ 21 ਕੈਪਸੂਲ ਵਾਲੇ ਪੈਕ ਦੀ ਕੀਮਤ 40,421 ਤੋਂ ਘੱਟ ਕੇ 2,720 ਹੋ ਗਈ ਹੈ। ਨਵੀਆਂ ਕੀਮਤਾਂ 9 ਨਵੰਬਰ ਤੋਂ ਲਾਗੂ ਹੋਣਗੀਆਂ।
ਸੁਪਰੀਮ ਕੋਰਟ ਨੇ NPPA ਨੇ ਸਵਾਲ ਕੀਤਾ ਸੀ ਕਿ ਦਵਾਈਆਂ ਦੀਆਂ ਕੀਮਤਾਂ ‘ਤੇ ਲਗਾਮ ਕਿਉਂ ਨਹੀਂ ਲਗਾਈ ਜਾ ਰਹੀ ਹੈ। ਹਾਲਾਂਕਿ 146 ਬ੍ਰਾਂਡ ਪੈਕ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਸਰਕਾਰ ਨੇ 137 ਐਂਟੀ-ਕੈਂਸਰ ਦਵਾਈਆਂ ਦੇ ਟ੍ਰੇਡ ਮਾਰਜਿਨ ਨੂੰ MRP ਦੇ 30 ਫੀਸਦੀ ਤੱਕ ਸੀਮਤ ਕੀਤਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਤੇ CM ਮਾਨ ਦੇ ਨਾਲ ਟੌਪ ਲੀਡਰਸ਼ਿਪ ਦੀ ਭਲਕੇ ਦਿੱਲੀ ‘ਚ ਹੋਵੇਗੀ ਬੈਠਕ, ਉਮੀਦਵਾਰਾਂ ਦੇ ਨਾਮ ‘ਤੇ ਹੋਵੇਗਾ ਮੰਥਨ
ਅਜਿਹੇ ਵਿਚ ਦਵਾਈ ਕੰਪਨੀਆਂ ਨੂੰ ਆਪਣੀ ਵੈੱਬਸਾਈਟ ‘ਤੇ ਦਵਾਈ ਦੀ ਨਵੀਂ ਕੀਮਤ ਜਾਰੀ ਕਰਨੀ ਹੋਵੇਗੀ। ਇਸ ਨੂੰ ਰਿਟੇਲਰਾਂ ਤੇ ਹਸਪਤਾਲਾਂ ਤੱਕ ਵੀ ਪਹੁੰਚਾਉਣਾ ਹੋਵੇਗਾ। ਰਿਟੇਲਰਾਂ ਤੇ ਹਸਪਤਾਲਾਂ ਨੂੰ 9 ਨਵੰਬਰ ਤੋਂ ਘੱਟ ਕੀਮਤ ‘ਤੇ ਦਵਾਈ ਵੇਚਣੀ ਹੋਵੇਗੀ। ਉਨ੍ਹਾਂ ਨੂੰ ਆਪਣੀ ਫਾਰਮੇਸੀ ਵਿਚ ਨਵੀਆਂ ਦਰਾਂ ਦਿਖਾਉਣੀਆਂ ਹੋਣਗੀਆਂ। ਹਸਪਤਾਲਾਂ ਨੂੰ ਵੀ ਵੈੱਬਸਾਈਟ ‘ਤੇ ਵੀ ਕੀਮਤਾਂ ਦਿਖਾਉਣੀਆਂ ਹੋਣਗੀਆਂ। ਨਵੀਆਂ ਕੀਮਤਾਂ ਲਾਗੂ ਕਰਾਉਣ ਦੀ ਸਿੱਧੀ ਜ਼ਿੰਮੇਵਾਰੀ ਹਸਪਤਾਲਾਂ ਦੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








