ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਕਾਫ਼ਲੇ ਦੀ ਪਾਇਲਟ ਗੱਡੀ ਨੂੰ ਇੱਕ ਹੋਰ ਕਾਰ ਨੇ ਟੱਕਰ ਮਾਰ ਦਿੱਤੀ। ਇਹ ਹਾਦਸਾ 24 ਜੂਨ ਦੀ ਰਾਤ ਕਰੀਬ 10 ਵਜੇ ਸ਼ਾਹਬਾਦ ‘ਚ ਵਾਪਰਿਆ, ਜਦੋਂ ਵਿਧਾਇਕ ਦਾ ਕਾਫਲਾ ਦਿੱਲੀ ਤੋਂ ਡੇਰਾਬੱਸੀ ਆ ਰਿਹਾ ਸੀ।
ਜਾਣਕਾਰੀ ਮੁਤਾਬਕ ਵਿਧਾਇਕ ਦੇ ਕਾਫਲੇ ਨੂੰ ਇਕ ਹਸਪਤਾਲ ਨੇੜੇ ਰੋਕਿਆ ਗਿਆ। ਇਸੇ ਦੌਰਾਨ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਡਸਟਰ ਕਾਰ ਦੇ ਡਰਾਈਵਰ ਨੇ ਵਿਧਾਇਕ ਦੇ ਕਾਫ਼ਲੇ ਦੀ ਪਾਇਲਟ ਕਾਰ ਨੂੰ ਟੱਕਰ ਮਾਰ ਦਿੱਤੀ। ਖੁਸ਼ਕਿਮਸਤੀ ਇਸ ਗੱਲ ਦੀ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੁਰੱਖਿਆ ਕਰਮੀਆਂ ਨੇ ਮੌਕੇ ‘ਤੇ ਹੀ ਡਸਟਰ ਗੱਡੀ ਦੇ ਡਰਾਈਵਰ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ‘ਚ ਰੇਲ ਹਾਦਸਾ, ਆਪਸ ‘ਚ ਟਕਰਾਈਆਂ 2 ਮਾਲ ਗੱਡੀਆਂ, 12 ਡੱਬੇ ਪੱਟੜੀ ਤੋਂ ਉਤਰੇ
ਹਾਦਸੇ ਦੀ ਸੂਚਨਾ ਮਿਲਣ ‘ਤੇ ਸਥਾਨਕ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਦੋਵੇਂ ਨੁਕਸਾਨੀਆਂ ਕਾਰਾਂ ਨੂੰ ਕਬਜ਼ੇ ‘ਚ ਲੈ ਕੇ ਦੋਸ਼ੀ ਕਾਰ ਚਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਦੋਸ਼ੀਆਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ‘ਆਪ’ ਵਿਧਾਇਕ ਕੁਲਜੀਤ ਰੰਧਾਵਾ ਵੱਲੋਂ ਦਿੱਤੀ ਗਈ ਸੀ ਜਾਂ ਉਨ੍ਹਾਂ ਦੇ ਕਾਫ਼ਲੇ ਦੇ ਕਿਸੇ ਮੁਲਾਜ਼ਮ ਵੱਲੋਂ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ।
ਵੀਡੀਓ ਲਈ ਕਲਿੱਕ ਕਰੋ -: