ਆਪਣੇ ਪਿਆਰ ਨੂੰ ਮੁਕੰਮਲ ਕਰਨ ਲਈ ਗੈਰ-ਕਾਨੂੰਨ ਤਰੀਕੇ ਨਾਲ ਭਾਰਤ ਵਿਚ ਦਾਖਲ ਹੋਏ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ‘ਤੇ ਗੁਆਂਢੀ ਦੇਸ਼ ਦੇ ਜਾਸੂਸ ਹੋਣ ਦੇ ਦੋਸ਼ ਲੱਗ ਰਹੇ ਹਨ। ਭਾਰਤੀ ਜਾਂਚ ਏੇਜੰਸੀਆਂ ਵੀ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਇਸ ਦਰਮਿਆਨ ਸੀਮਾ ਹੈਦਰ ਨੇ ਖੁਦ ਨੂੰ ਨਿਰਦੋਸ਼ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਕੋਈ ਜਾਸੂਸ ਨਹੀਂ ਹੈ। ਉਹ ਸਿਰਫ ਇਕ ਮਾਂ, ਪਤਨੀ ਤੇ ਇਕ ਲਵਰ ਹੈ ਤੇ ਉਹ ਇਸ ਤੋਂ ਬਹੁਤ ਖੁਸ਼ ਹਨ। ਸੀਮਾ ਹੈਦਰ ਨੇ ਕਿਹਾ ਕਿ ਭਾਰਤ ਦੇ ਲੋਕਾਂ ਦਾ ਸ਼ੁਕਰੀਆ, ਮੈਨੂੰ ਸਪੋਰਟ ਕਰਨ ਤਾਂ ਕਿ ਮੈਂ ਇਥੇ ਰਹਿ ਸਕਾਂ, ਮੈਂ ਇਕ ਚੰਗੀ ਭਾਰਤੀ ਬਣ ਕੇ ਦਿਖਾਵਾਂਗੀ, ਮੈਂ ਇਕ ਚੰਗੀ ਹਿੰਦੂ ਬਣ ਕੇ ਦਿਖਾਵਾਂਗੀ, ਹਿੰਦੋਸਤਾਨੀਓਂ ਮੇਰਾ ਸਪੋਰਟ ਕਰੋ। ਸੀਮਾ ਨੇ ਅਖੀਰ ਵਿਚ ਜੈ ਸ਼ੜੀ ਰਾਮ ਤੇ ਭਾਰਤ ਮਾਤਾ ਦੀ ਜੈਨ ਸ਼ਬਦਾਂ ਦਾ ਇਸਤੇਮਾਲ ਕੀਤਾ।
ਪਾਕਿਸਤਾਨ ਨੇ ਇਕ ਯੂਟਿਊਬਰ ਨੇ ਦਾਅਵਾ ਕੀਤਾ ਹੈ ਕਿ ਸੀਮਾ ਹੈਦਰ ISI ਦੀ ਏਜੰਟ ਹੈ, ਜਿਸ ਦੇ ਬਾਅਦ ਤੋਂ ਹੀ ਭਾਰਤੀ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਉਹ ਪਹਿਲਾਂ ਫਲਾਈਟ ਫੜ ਕੇ ਨੇਪਾਲ ਪਹੁੰਚੀ ਫਿਰ ਭਾਰਤ ਵਿਚ ਦਾਖਲ ਹੋਣ ਦੇ ਬਾਅਦ ਗਾਜ਼ੀਆਬਾਦ ਸਥਿਤ ਆਪਣੇ ਆਸ਼ਿਕ ਸਚਿਨ ਦੇ ਘਰ ਪਹੁੰਚੀ। ਸੀਮਾ ਨੇ ਹਿੰਦੂ ਧਰਮ ਵੀ ਅਪਣਾ ਲਿਆ ਹੈ। ਆਨਲਾਈਨ ਗੇਮ ਪਬਜੀ ਰਾਹੀਂ ਉਸ ਦੀ ਸਚਿਨ ਨਾਲ ਦੋਸਤੀ ਹੋਈ ਸੀ। ਦੋਵਾਂ ਵਿਚ ਪਿਆਰ ਹੋਇਆ ਜਿਸ ਦੇ ਬਾਅਦ ਸੀਮਾ ਆਪਣਾ ਘਰ ਤੇ ਦੇਸ਼ ਛੱਡ ਕੇ ਭਾਰਤ ਆ ਗਈ।
ਪਾਕਿਸਤਾਨੀ ਨਾਗਰਿਕ ਸੀਮਾ ਹੈਦ ਲਈ ਇਸ ਸਮੇਂ ਇਧਰ ਖੂਹ ਤੇ ਉਧਰ ਖਾਈ ਵਰਗੀ ਸਥਿਤੀ ਹੈ।ਉਹ ਭਾਰਤ ਵਿਚ ਕਿਸੇ ਕਿਸੇ ਕਾਗਜ਼ੀ ਕਾਰਵਾਈ ਦੇ ਦਾਖਲ ਹੋਈ ਹੈ। ਇਸ ਲਈ ਉਸ ‘ਤੇ ਐਕਸ਼ਨ ਹੋਣਾ ਤੈਅ ਹੈ। ਦੂਜੇ ਪਾਸੇ ਪਾਕਿਸਤਾਨੀ ਖੁਫੀਆ ਏਜੰਸੀ ISI ਦਾ ਜਾਸੂਸ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪੁਲਿਸ ਉਸ ਤੋਂ ਪੁੱਛਗਿਛ ਕਰ ਰਹੀ ਹੈ। ਜੇਕਰ ਸੀਮਾ ਹੈਦਰ ਆਪਣੇ ਦੇਸ਼ ਪਰਤੀ ਤਾਂ ਉਸ ਨੂੰ ਇਕ ਹਿੰਦੂ ਲੜਕੇ ਨਾਲ ਵਿਆਹ ਕਰਨ ਕਰਕੇ ਜਾਨ ਤੋਂ ਮਾਰ ਦਿੱਤਾ ਜਾਵੇਗਾ। ਇਹੀ ਵਜ੍ਹਾ ਹੈ ਕਿ ਸੀਮਾ ਹੁਣ PM ਮੋਦੀ ਤੇ ਉੱਤਰ ਪ੍ਰਦੇਸ਼ ਦੇ ਸੀਐੱਮ ਯੋਗੀ ਤੋਂ ਮਦਦ ਦੀ ਗੁਹਾਰ ਲਗਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: