ਅੰਮ੍ਰਿਤਸਰ ਬੱਸ ਸਟੈਂਡ ਦੇ ਨੇੜੇ ਮਾਹਣਾ ਸਿੰਘ ਗੇਟ ਦੇ ਕੋਲ਼ ਇੱਕ ਟੈਕਸੀ ਡਰਾਈਵਰ ਨੂੰ ਹਾਰਨ ਮਾਰਨਾ ਮਹਿੰਗਾ ਪੈ ਗਿਆ। ਅੱਗੇ ਜਾ ਰਹੇ ਤਿੰਨ ਨੌਜਵਾਨਾਂ ਨੂੰ ਜਦੋਂ ਟੈਕਸੀ ਡਰਾਈਵਰ ਨੇ ਹਾਰਨ ਮਾਰਿਆ ਤਾਂ ਨੌਜਵਾਨਾਂ ਨੇ ਟੈਕਸੀ ਡਰਾਈਵਰ ਨੂੰ ਰੋਕ ਕੇ ਉਸ ਨੂੰ ਕੁੱਟ ਦਿੱਤਾਤੇ ਉਸਦੀ ਗੱਡੀ ਦੇ ਸ਼ੀਸ਼ੇ ਤੱਕ ਭੰਨ ਦਿੱਤੇ। ਇਸ ਦੇ ਨਾਲ ਹੀ ਉਸਦੀ ਗੱਡੀ ਵਿੱਚ ਪਏ 20 ਹਜ਼ਾਰ ਰੁਪਏ ਤੇ ਉਸਦੀ ਸੋਨੇ ਦੀ ਚੇਨੀ ਲੈ ਕੇ ਫਰਾਰ ਹੋ ਗਏ।
ਪੀੜਤ ਟੈਕਸੀ ਡਰਾਈਵਰ ਹਰਦਿਆਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਗੱਡੀ ਦੀ ਸਵਾਰੀ ਲੈ ਕੇ ਲੁਧਿਆਣੇ ਜਾ ਰਿਹਾ ਸੀ ਤੇ ਮਹਾ ਸਿੰਘ ਗੇਟ ਕੋਲ ਚਾਰ ਪੰਜ ਨੌਜਵਾਨ ਜਾ ਰਹੇ ਸਨ। ਜਦੋਂ ਮੈਂ ਹਾਰਨ ਮਾਰਿਆ ਤਾਂ ਉਹਨਾਂ ਨੇ ਮੈਨੂੰ ਗੱਡੀ ਰੋਕਣ ਲਈ ਕਿਹਾ ਤੇ ਗੱਡੀ ਸਾਈਡ ਲੁਆ ਕੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੇਰੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ।
ਟੈਕਸੀ ਡਰਾਈਵਰ ਨੇ ਅੱਗੇ ਕਿਹਾ ਕਿ ਮੇਰੀ ਗੱਡੀ ਵਿੱਚ ਪਏ 20 ਹਜ਼ਾਰ ਰੁਪਏ ਤੇ ਮੇਰੀ ਸੋਨੇ ਦੀ ਚੇਨੀ ਲੈ ਕੇ ਫਰਾਰ ਹੋ ਗਏ, ਸਿਰਫ ਮੇਰਾ ਕਸੂਰ ਇੰਨਾ ਸੀ ਕਿ ਮੈਂ ਹਾਰਨ ਮਾਰਿਆ ਸੀ ਕਿ ਇਹ ਸਾਈਡ ‘ਤੇ ਹੋ ਜਾਣ ਬਸ। ਉਹਨਾਂ ਨੇ ਮੇਰੇ ਨਾਲ ਕਾਫੀ ਕੁੱਟਮਾਰ ਕੀਤੀ।
ਦੂਜੇ ਪਾਸੇ ਟੈਕਸੀ ਮਾਲਕ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਇਹ ਮੇਰੀ ਗੱਡੀ ਵਿੱਚ ਡਰਾਈਵਰੀ ਦਾ ਕੰਮ ਕਰਦਾ ਹੈ ਇਸ ਵੱਲੋਂ ਹਾਰਨ ਮਾਰਿਆ ਗਿਆ ਤੇ ਚਾਰ ਪੰਜ ਨੌਜਵਾਨਾਂ ਵੱਲੋਂ ਇਸ ਨਾਲ ਕੁੱਟਮਾਰ ਕੀਤੀ ਤੇ ਪੈਸੇ ਤੇ ਸੋਨੇ ਦੀ ਚੇਨ ਲੈ ਗਏ। ਉਸ ਨੇ ਕਿਹਾ ਕਿ ਕਾਫੀ ਸਮਾਂ ਹੋ ਚੁੱਕਾ ਪਰ ਪੁਲਿਸ ਵੱਲੋਂ ਮੇਰੇ ਡਰਾਈਵਰ ਦਾ ਮੈਡੀਕਲ ਨਹੀਂ ਕਰਵਾਇਆ ਜਾ ਰਿਹਾ, ਨਾ ਹੀ ਉਸ ਨੂੰ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਜਾ ਰਿਹਾ ਹੈ। ਬਸ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੈਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦਾ ਹਾਂ।
ਇਹ ਵੀ ਪੜ੍ਹੋ : ਰੋਜ਼ੀ-ਰੋਟੀ ਕਮਾਉਣ ਦੁਬਈ ਗਿਆ ਨੌਜਵਾਨ ਬਿਨਾਂ ਕਸੂਰ ਹੋਇਆ ਜੇਲ੍ਹ ‘ਚ ਬੰਦ, ਪਰਿਵਾਰ ਦਰ-ਦਰ ਖਾ ਰਿਹਾ ਠੋਕਰਾਂ
ਦੂਜੇ ਪਾਸੇ ਪੁਲਿਸ ਚੌਂਕੀ ਬੱਸ ਸਟੈਂਡ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਇੱਕ ਸ਼ਿਕਾਇਤ ਆਈ ਹੈ ਜੋਕਿ ਹਰਦਿਆਲ ਸਿੰਘ ਡਰਾਈਵਰ ਵੱਲੋਂ ਦਿੱਤੀ ਗਈ ਹੈ। ਉਸ ਨਾਲ ਕੁਝ ਨੌਜਵਾਨਾਂ ਨੇ ਕੁੱਟਮਾਰ ਕੀਤੀ ਸੀ ਉਹਦੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਹਨ। ਅਸੀਂ ਇੱਕ ਨੌਜਵਾਨ ਨੂੰ ਮੌਕੇ ‘ਤੇ ਕਾਬੂ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: