ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਸਿੰਧੂ ਜਲ ਸਮਝੋਤਾ ਰੱਦ ਹੋਣ ‘ਤੇ ਪਾਕਿਸਤਾਨ ਬੁਖਲਾਇਆ ਪਿਆ ਹੈ। ਪਾਕਿ ਨੇ ਮੁੜ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਹੈ। ਅਸੀਮ ਮੁਨੀਰ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਜੇ ਸਿੰਧੂ ਨਦੀ ‘ਤੇ ਡੈਮ ਬਣਾਇਆ ਤਾਂ 10 ਮਿਜ਼ਾਈਲਾਂ ਨਾਲ ਹਮਲਾ ਕਰਾਂਗੇ । ਭਾਰਤ ਦੇ ਇਸ ਫੈਸਲੇ ਦੇ ਮੁਲਤਵੀ ਹੋਣ ਨਾਲ 250 ਕਰੋੜ ਲੋਕਾਂ ਨੂੰ ਭੁਖਮਰੀ ਦਾ ਖਤਰਾ ਹੋ ਸਕਦਾ ਹੈ।

ਅਸੀਮ ਮੁਨੀਰ ਨੇ ਕਿਹਾ ਕਿ ਜੇ ਪਾਕਿ ਡੁੱਬਿਆ ਤਾਂ ਅੱਧੀ ਦੁਨੀਆ ਨੂੰ ਨਾਲ ਲੈ ਕੇ ਜਾਵੇਗਾ। ਅਮਰੀਕਾ ਵਿਚ ਪਾਕਿਸਤਾਨ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨੇ ਹੁਣ ਤੱਕ ਦਾ ਸਭ ਤੋਂ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਕ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੇਸ਼ ਹਾਂ। ਭਾਰਤ ਦੇ ਨਾਲ 4 ਦਿਨਾਂ ਦੀ ਰੁਕਾਵਟ ਦੇ ਬਾਅਦ 2 ਮਹੀਨਿਆਂ ਵਿਚ ਆਪਣੀ ਦੂਜੀ ਅਮਰੀਕੀ ਫੇਰੀ ‘ਤੇ ਮੁਨੀਰ ਨੇ ਸਿੰਧੂ ਨਦੀ ‘ਤੇ ਆਪਣੇ ਕੰਟਰੋਲ ਨੂੰ ਲੈ ਕੇ ਭਾਰਤ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਅਸੀਂ ਭਾਰਤ ਵੱਲੋਂ ਸਿੰਧੂ ਨਦੀ ‘ਤੇ ਡੈਮ ਬਣਾਏ ਜਾਣ ਦੀ ਉਡੀਕ ਕਰਾਂਗੇ ਤੇ ਜਦੋਂ ਇਹ ਸਿੰਧੂ ਨਦੀ ‘ਤੇ ਡੈਮ ਬਣਾਵੇਗਾ ਤਾਂ ਉਦੋਂ 10 ਮਿਜ਼ਾਈਲਾਂ ਨਾਲ ਤਬਾਹ ਕਰ ਦੇਵਾਂਗੇ। ਅਸੀਮ ਮੁਨੀਰ ਨੇ ਅੱਗੇ ਕਿਹਾ ਕਿ ਸਿੰਧੂ ਨਦੀ ਭਾਰਤੀਆਂ ਦੀ ਪਰਿਵਾਰਕ ਜਾਇਦਾਦ ਨਹੀਂ ਹੈ। ਸਾਡੇ ਕੋਲ ਮਿਜ਼ਾਈਲਾਂ ਦੀ ਕਮੀ ਨਹੀਂ ਹੈ। ਹਾਲਾਂਕਿ ਡੇਲੀ ਪੋਸਟ ਪੰਜਾਬੀ ਇਸ ਬਿਆਨ ਦੀ ਪੁਸ਼ਟੀ ਨਹੀਂ ਕਰਦਾ।
ਵੀਡੀਓ ਲਈ ਕਲਿੱਕ ਕਰੋ -:
























