ਅਦਾਕਾਰ ਰਣਵੀਰ ਸਿੰਘ ਫਿਲਮ “ਧੁਰੰਧਰ” ਦੇ ਦੂਜੇ ਪਾਰਟ ਨੂੰ ਲੈ ਕੇ ਸੁਰਖੀਆਂ ਵਿੱਚ ਹੈ। “ਧੁਰੰਧਰ 2” ਅਗਲੇ ਮਹੀਨੇ ਰਿਲੀਜ਼ ਹੋਵੇਗੀ। ਇਸ ਦੌਰਾਨ ਉਸ ਨੂੰ ਇੱਕ ਵੌਇਸ ਨੋਟ ਰਾਹੀਂ ਧਮਕੀ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇੱਕ ਅਣਜਾਣ ਵਿਅਕਤੀ ਨੇ ਅਦਾਕਾਰ ਤੋਂ ਕਰੋੜਾਂ ਰੁਪਏ ਦੀ ਮੰਗ ਕੀਤੀ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਭਰੇ ਵੁਆਇਸ ਨੋਟ ਵਿੱਚ, ਦੋਸ਼ੀ ਨੇ ਇੱਕ ਗੰਭੀਰ ਅਪਰਾਧ ਵਿੱਚ ਜੁੜਿਆ ਹੋਣ ਦਾ ਦਾਅਵਾ ਕੀਤਾ ਹੈ ਅਤੇ ਵੱਡੀ ਰਕਮ ਨਾ ਦੇਣ ‘ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ। ਪੁਲਿਸ ਨੇ ਵੁਆਇਸ ਨੋਟ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ।
ਮੁੰਬਈ ਪੁਲਿਸ ਮੁਤਾਬਕ ਫਿਲਮ ਨਿਰਮਾਤਾ-ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਘਰ ‘ਤੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਰਣਵੀਰ ਸਿੰਘ ਨੂੰ ਵ੍ਹਾਟਸਐਪ ‘ਤੇ ਇੱਕ ਧਮਕੀ ਭਰਿਆ ਵੌਇਸ ਨੋਟ ਮਿਲਿਆ, ਜਿਸ ਵਿੱਚ ਕਰੋੜਾਂ ਰੁਪਏ ਦੀ ਮੰਗ ਕੀਤੀ ਗਈ ਸੀ। ਮੁੰਬਈ ਪੁਲਿਸ ਨੇ ਅਦਾਕਾਰ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ ਅਤੇ ਧਮਕੀ ਭੇਜਣ ਵਾਲੇ ਦੀ ਭਾਲ ਕਰ ਰਹੀ ਹੈ।
ਰਣਵੀਰ ਸਿੰਘ ਨੂੰ ਧਮਕੀ ਭਰਿਆ ਮੈਸੇਜ ਮਿਲਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੁੰਬਈ ਪੁਲਿਸ ਵੁਆਇਸ ਨੋਟ ਭੇਜਣ ਵਾਲੇ ਦੀ ਭਾਲ ਕਰ ਰਹੀ ਹੈ। ਇਸ ਦੌਰਾਨ ਅਦਾਕਾਰ ਦੇ ਘਰ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਉਸ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਸ ਦੌਰਾਨ ਮੁੰਬਈ ਦੀ ਸੁਸਾਇਟੀ ਦੇ ਨਿਵਾਸੀਆਂ ਨੇਸ ਜਿੱਥੇ ਰਣਵੀਰ ਅਤੇ ਦੀਪਿਕਾ ਰਹਿੰਦੇ ਹਨ, ਵੱਡੀ ਗਿਣਤੀ ਵਿੱਚ ਹਥਿਆਰਬੰਦ ਗਾਰਡ ਤਾਇਨਾਤ ਕੀਤੇ ਜਾਣ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਸੁਸਾਇਟੀ ਵੱਲੋਂ ਪੁਲਿਸ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਅਦਾਕਾਰ ਨੂੰ ਧਮਕੀਆਂ ਮਿਲਣ ਤੋਂ ਬਾਅਦ ਜਿੱਥੇ ਸੁਰੱਖਿਆ ਵਧਾਈ ਜਾ ਰਹੀ ਹੈ, ਉੱਥੇ ਸੁਸਾਇਟੀ ਦੇ ਅੰਦਰ ਵੀ ਉਸੇ ਸਕਿਓਰਿਟੀ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ।
ਇਹ ਵੀ ਪੜ੍ਹੋ : ਬੰਦੇ ਨੇ ਮਾਰੀ ਪਤਨੀ, 3 ਬੱਚਿਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ, ਵਾਰਦਾਤ ਮਗਰੋਂ ਖੁਦ ਪਹੁੰਚਿਆ ਥਾਣੇ
ਦੱਸ ਦੇਈਏ ਕਿ 31 ਜਨਵਰੀ ਦੇਰ ਰਾਤ, ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਜੁਹੂ ਸਥਿਤ ਘਰ ਦੇ ਬਾਹਰ ਫਾਇਰਿੰਗ ਹੋਈ। ਉਸ ਦੇ ਘਰ ਦੇ ਬਾਹਰ ਪੰਜ ਰਾਉਂਡ ਫਾਇਰ ਕੀਤੇ ਗਏ। ਰੋਹਿਤ ਉਸ ਵੇਲੇ ਉੱਥੇ ਮੌਜੂਦ ਸੀ। ਹਾਲਾਂਕਿ, ਗੋਲੀਬਾਰੀ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਮੁੰਬਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























