ਦੀਵਾਲੀ ਦੇ ਪਾਵਨ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਬਸਤਰ ਵਿਖੇ ਸੁਰੱਖਿਆ ਬਲਾਂ ਦੇ ਜਵਾਨਾਂ ਵਿਚਾਲੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਰੱਖਿਆ ਲਈ ਜਵਾਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਸਲਾਮ ਕਰਨਗੇ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦੇ ਜਵਾਨਾਂ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੀ ਦੇਸ਼ ਭਗਤੀ ਸਤਿਕਾਰ ਦੀ ਹੱਕਦਾਰ ਹੈ।
PM ਮੋਦੀ ਨੇ ਅੱਜ ਦਹਿਸ਼ਤ ਅਤੇ ਨਕਸਲਵਾਦ ਦੇ ਖ਼ਾਤਮੇ ਨੂੰ ਦੇਸ਼ ਦੀਆਂ ਸਹੀ ਨੀਤੀਆਂ ਅਤੇ ਮਜ਼ਬੂਤ ਸਿਆਸੀ ਇੱਛਾ-ਸ਼ਕਤੀ ਦੀ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜਿਹੇ ਫ਼ੈਸਲੇ ਲਏ ਜਿਨ੍ਹਾਂ ਨਾਲ ਨਕਸਲੀਆਂ ਅਤੇ ਵੱਖਵਾਦੀਆਂ ਦੀ ਫੰਡਿੰਗ ਨੂੰ ਵੱਡੇ ਝਟਕੇ ਲੱਗੇ। ਬਸਤਰ ਵਿੱਚ ਆਏ ਵੱਡੇ ਬਦਲਾਅ ਦਾ ਉਚੇਚੇ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਇਲਾਕੇ ਵਿੱਚ ਕਦੇ ਨਕਸਲਵਾਦ ਦਾ ਬੋਲਬਾਲਾ ਹੁੰਦਾ ਸੀ, ਉੱਥੇ ਅੱਜ ਵਿਕਾਸ ਦੀ ਨਵੀਂ ਬਹਾਰ ਦੇਖਣ ਨੂੰ ਮਿਲ ਰਹੀ ਹੈ।
ਪੀਐੱਮ ਨੇ ਕਿਹਾ ਕਿ ਜੇਕਰ ਤੁਸੀਂ 2004 ਤੋਂ 2013 ਤੱਕ ਦੇ ਅੰਕੜੇ ਦੇਖੋ ਤਾਂ ਪਾਓਗੇ ਕਿ ਹਰ ਸਾਲ ਨਕਸਲੀਆਂ ਦੇ ਮੁਕਾਬਲੇ ਸਾਡੇ ਜ਼ਿਆਦਾ ਬਹਾਦੁਰ ਜਵਾਨ ਸ਼ਹੀਦ ਹੋਏ। ਬਦਕਿਸਮਤੀ ਨਾਲ ਉਸ ਸਮੇਂ ਦੀਆਂ ਸਰਕਾਰਾਂ ਨੇ ਨਕਸਲਵਾਦ ਨੂੰ ਅਜਿਹੀ ਬੀਮਾਰੀ ਮੰਨ ਲਿਆ ਸੀ ਜਿਸ ਦਾ ਕੋਈ ਇਲਾਜ ਨਹੀਂ ਹੈ ਅਤੇ ਇਸ ਨੂੰ ਇੰਝ ਹੀ ਛੱਡ ਦਿੱਤਾ।
ਮਾਓਵਾਦੀ ਅੱਤਵਾਦ ਤੇ ਨਕਸਲਵਾਦ ਖਿਲਾਫ ਲੜਾਈ ਆਸਾਨ ਨਹੀਂ ਸੀ। ਨਕਸਲੀਆਂ ਨੇ ਲੋਕਾਂ ਤੋਂ ਵੋਟ ਪਾਉਣ ਦਾ ਹੱਕ ਤੱਕ ਖੋਹ ਲਿਆ ਸੀ। ਪਰ ਰਾਸ਼ਟਰੀ ਸੁਰੱਖਿਆ ਲਈ ਸਾਡੀ ਸਰਕਾਰ ਨੇ ਇਕ ਦੇ ਬਾਅਦ ਇਕ ਕਈ ਵੱਡੇ ਫੈਸਲੇ ਲਏ। ਸਰਕਾਰ ਦੇ ਫ਼ੈਸਲਿਆਂ ਨੇ ਜਾਅਲੀ ਕਰੰਸੀ ਦੇ ਗੱਠਜੋੜ ਨੂੰ ਤਬਾਹ ਕਰ ਦਿੱਤਾ ਅਤੇ ਨਕਸਲੀਆਂ ਤੇ ਵੱਖਵਾਦੀਆਂ ਦੀ ਸਪਲਾਈ ਲਾਈਨ ਬੰਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮਾਓਵਾਦੀ ਦਹਿਸ਼ਤ ਅਤੇ ਨਕਸਲਵਾਦ ਖ਼ਿਲਾਫ਼ ਲੜਾਈ ਸੌਖੀ ਨਹੀਂ ਸੀ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਕਰੀਬ 20 ਸੂਬਿਆਂ ਦੇ 230 ਤੋਂ ਵੱਧ ਜ਼ਿਲ੍ਹੇ ਨਕਸਲਵਾਦ ਤੋਂ ਪ੍ਰਭਾਵਿਤ ਸਨ।”
ਇਹ ਵੀ ਪੜ੍ਹੋ : 5 ਤੱਤਾਂ ‘ਚ ਵਿਲੀਨ ਹੋਏ ਪਰਵਿੰਦਰ ਝੋਟਾ, ਨਮ ਅੱਖਾਂ ਨਾਲ ਪਿਤਾ ਤੇ ਪੁੱਤਰਾਂ ਨੇ ਦਿੱਤੀ ਅਗਨੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਲੰਮਾ ਸਮਾਂ ਸਿਆਸੀ ਇੱਛਾ-ਸ਼ਕਤੀ ਦੀ ਘਾਟ ਦਾ ਸਾਹਮਣਾ ਕੀਤਾ ਪਰ 2014 ਵਿੱਚ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਇਸ ਘਾਟ ਨੂੰ ਦੂਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਡਿਊਟੀ ਨਿਭਾਉਂਦਿਆਂ ਇੱਕ ਵੀ ਸੀਆਰਪੀਐੱਫ ਜਵਾਨ ਦੀ ਜਾਨ ਨਹੀਂ ਗਈ। ਪਿਛਲੇ 47 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








