ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੇ ਮਾਰੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਏ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ ਖਬਰ ਸੁਣਨ ਨੂੰ ਮਿਲਦੀ ਹੈ ਤੇ ਪਰਦੇਸਾਂ ਨੂੰ ਗਏ ਨੌਜਵਾਨਾਂ ਦੇ ਸੁਪਨੇ ਧਰੇ ਦੇ ਧਰੇ ਹੀ ਰਹਿ ਜਾਂਦੇ ਹਨ। ਉਹ ਇਹ ਆਸ ਲੈ ਕੇ ਵਿਦੇਸ਼ਾਂ ਨੂੰ ਮੂੰਹ ਕਰਦੇ ਹਨ ਕਿ ਉਥੇ ਕੰਮ ਕਰਕੇ ਆਪਣੇ ਘਰ ਦੇ ਹਾਲਾਤ ਸੁਧਾਰ ਸਕਣ।
ਹੁਣ ਅਜਿਹੀ ਹੀ ਇਕ ਮੰਦਭਾਗੀ ਖਬਰ ਤਰਨਤਾਰਨ ਤੋਂ ਸਾਹਮਣੇ ਆਈ ਹੈ ਜਿਥੋਂ ਦੇ ਨੌਜਵਾਨ ਦੀ ਪੁਰਤਗਾਲ ਵਿਚ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਿਲਰਾਜ ਸਿੰਘ ਵਜੋਂ ਹੋਈ ਹੈ। ਉਹ ਚੰਗੇ ਭਵਿੱਖ ਲਈ ਸਾਲ 2022 ਵਿਚ ਵਿਦੇਸ਼ ਗਿਆ ਸੀ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ। ਜਿਵੇਂ ਹੀ ਪਰਿਵਾਰ ਨੂੰ ਦਿਲਰਾਜ ਸਿੰਘ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ਅਟੈਚੀ ‘ਚੋਂ ਦੇ/ਹ ਮਿਲਣ ਦੇ ਮਾਮਲੇ ‘ਚ ਮ੍ਰਿਤਕ ਕੁੜੀ ਦੇ ਸਾਥੀ ਨੌਜਵਾਨ ‘ਤੇ ਲੱਗੇ ਕ/ਤਲ ਦੇ ਇਲਜ਼ਾਮ, ਗ੍ਰਿਫਤਾਰ
ਮ੍ਰਿਤਕ ਦੇ ਤਾਏ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦਿਲਰਾਜ ਸਿੰਘ ਵੱਲੋਂ 2 ਸਾਲ ਦਾ ਹੋਰ ਵੀਜ਼ਾ ਲੈਣ ਲਈ ਕਾਗਜ਼ ਲਗਾਏ ਗਏ ਸਨ ਤੇ ਉਸ ਨੂੰ ਉਮੀਦ ਸੀ ਕਿ ਉਸ ਨੂੰ ਜਲਦ ਹੀ ਵੀਜ਼ਾ ਮਿਲ ਜਾਵੇਗਾ। ਪਰ 6-7 ਦੀ ਦਰਮਿਆਨੀ ਰਾਤ ਪਤਾ ਲੱਗਾ ਕਿ ਦਿਲਰਾਜ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ 12ਵੀਂ ਕਰਨ ਮਗਰੋਂ ਦਿਲਰਾਜ ਦਾ ਵੀਜ਼ਾ ਲੱਗ ਗਿਆ ਸੀ ਤੇ ਉਹ ਪੁਰਤਗਾਲ ਚਲਾ ਗਿਆ ਸੀ। ਪਰਿਵਾਰ ਨੇ 5 ਕਿੱਲੇ ਜ਼ਮੀਨ ਗਹਿਣੇ ਰੱਖ ਕੇ ਦਿਲਰਾਜ ਨੂੰ ਵਿਦੇਸ਼ ਭੇਜਿਆ ਸੀ ਪਰ ਜੇਕਰ ਪੰਜਾਬ ਵਿਚ ਹਾਲਾਤ ਚੰਗੇ ਹੁੰਦੇ ਤਾਂ ਨੌਜਵਾਨ ਵਿਦੇਸ਼ਾਂ ਵੱਲ ਨੂੰ ਮੂੰਹ ਨਾ ਕਰਦੇ।
ਵੀਡੀਓ ਲਈ ਕਲਿੱਕ ਕਰੋ -:
























