ਬਠਿੰਡਾ ਵਿਚ ਲਾਲ ਰੰਗ ਦੇ ਅਚੈਟੀ ਵਿਚੋਂ ਕੁੜੀ ਦੀ ਦੇਹ ਮਿਲਣ ਦੇ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮ੍ਰਿਤਕਾ ਦੇ ਪਰਿਵਾਰ ਦਾ ਇਸ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਪਰਿਵਾਰ ਨੇ ਮ੍ਰਿਤਕ ਸਪਨਾ ਦੀਆਂ ਅਸਥੀਆਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਨੇ NGO ਨੂੰ ਹੀ ਫੁੱਲ ਤਾਰਨ ਲਈ ਕਿਹਾ ਹੈ। NGO ਨੇ ਹੀ ਸਪਨਾ ਦਾ ਅੰਤਿਮ ਸਸਕਾਰ ਕੀਤਾ ਸੀ। ਦੱਸ ਦੇਈਏ ਕਿ ਪਰਿਵਾਰ ਸਪਨਾ ਦੀਆਂ ਕਥਿਤ ਗਤੀਵਿਧੀਆਂ ਤੋਂ ਨਾਰਾਜ਼ ਸੀ।
ਇਹ ਵੀ ਪੜ੍ਹੋ : ਮੋਗਾ ਰੈਲੀ ‘ਚ ਜਾ ਰਹੇ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਨੂੰ ਬੱਸ ਨੇ ਮਾਰੀ ਟੱ.ਕ.ਰ, ਹਾ/ਦਸੇ ‘ਚ ਕਈ ਮੁਲਾਜ਼ਮ ਜ਼ਖਮੀ
ਜ਼ਿਕਰਯੋਗ ਹੈ ਕਿ 12 ਫਰਵਰੀ ਨੂੰ ਪ੍ਰੇਮੀ ਨੇ ਸਪਨਾ ਦਾ ਕਤਲ ਕੀਤਾ ਸੀ। ਪ੍ਰੇਮੀ ਨੇ ਹੀ ਸੁਪਨਾ ਦੀ ਲਾਸ਼ ਨੂੰ ਖੁਰਦ-ਬੁਰਦ ਕਰਕੇ ਲਾਲ ਰੰਗ ਦੇ ਅਟੈਚੀ ਵਿਚ ਪਾ ਦਿੱਤੀ ਸੀ ਜਿਸ ਨਾਲ ਉਹ ਪਿਛਲੇ ਕਾਫੀ ਸਮੇਂ ਤੋਂ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਪਰਿਵਾਰ ਨੇ ਪਹਿਲਾਂ ਹੀ ਸਪਨਾ ਨੂੰ ਬੇਦਖਲ ਕਰ ਦਿੱਤਾ ਸੀ ਕਿਉਂਕਿ ਉਸ ਨੇ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾਇਆ ਸੀ। ਉਸ ਦਾ ਤਲਾਕ ਵੀ ਹੋ ਚੁੱਕਾ ਸੀ ਤੇ ਉਸ ਤੋਂ ਬਾਅਦ ਉਹ ਬਠਿੰਡਾ ਵਿਚ ਕਿਸੇ ਦੋਸਤ ਨਾਲ ਰਹਿ ਰਹੀ ਸੀ ਜਿਸ ਤੋਂ ਬਾਅਦ ਪਰਿਵਾਰ ਸਪਨਾ ਨਾਲ ਗੱਲਬਾਤ ਨਹੀਂ ਕਰ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
























