ਜੰਮੂ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਫਿਲਮੀ ਸਟਾਈਲ ਵਿਚ ਜੇਲ੍ਹ ਵਿਚੋਂ 3 ਕੈਦੀ ਫਰਾਰ ਹੋ ਗਏ ਹਨ। ਫਰਾਰ ਹੋਏ ਕੈਦੀਆਂ ਵਿਚੋਂ ਇਕ ਗੈਂਗਸਟਰ ਤੇ 2 ਪਾਕਿਸਤਾਨੀ ਨਾਗਰਿਕ ਹਨ। ਪੁਲਿਸ ਵੱਲੋਂ ਕੈਦੀਆਂ ਨੂੰ ਫੜਨ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਘਟਨਾ ਬੀਤੀ ਸ਼ਾਮ ਸਵਾ ਵਜੇ ਦੀ ਹੈ।
ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ 3 ਕੈਦੀਆਂ ਵੱਲੋਂ ਬਾਲ ਸੁਧਾਰ ਕੇਂਦਰ ਵਿਚ ਤਾਇਨਾਤ SPO ਵਿਨੈ ਤੇ ਸਿਪਾਹੀ ਪ੍ਰਵੀਨ ‘ਤੇ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ ਤੇ ਮਗਰੋਂ ਤਿੰਨੋਂ ਫਰਾਰ ਹੋ ਗਏ। ਕੈਦੀਆਂ ਦੇ ਭੱਜਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮੁਲਜ਼ਮ ਪੁਲਿਸ ਮੁਲਾਜ਼ਮਾਂ ‘ਤੇ ਤਾਬੜਤੋੜ ਫਾਇਰਿੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ : ਬਾਈਕ ਸਵਾਰ ਨੇ ਮਹਿਲਾ ਦੇ ਮੂੰਹ ‘ਤੇ ਸੁੱਟਿਆ ਤੇ.ਜ਼ਾ/ਬ, ਮਹਿਲਾ ਦੀਆਂ ਅੱਖਾਂ ਤੇ ਚਿਹਰਾ ਬੁਰੀ ਤਰ੍ਹਾਂ ਝੁਲਸਿਆ
ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕੈਦੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਕੈਦੀਆਂ ਨੂੰ ਫੜਨ ਲਈ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕਰ ਲਿਆ ਗਿਆ ਹੈ ਤੇ ਜਲਦ ਹੀ ਕੈਦੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























