ਪੰਜਾਬ ਦੇ ਜਲੰਧਰ ਵਿਚ ਇਕ ਪੁਰਾਣੀ ਖੰਡਰਨੁਮਾ ਇਮਾਰਤ ਵਿਚ ਖੜ੍ਹਾ ਲੰਜ ਬੁਲਡੌਗ ਮਾਡਲ ਦਾ ਵਿੰਟੇਜ ਟਰੈਕਟਰ ਹਾਲ ਹੀ ਵਿਚ 1.25 ਕਰੋੜ ਰੁਪਏ ਵਿਚ ਵਿਕਿਆ ਹੈ। 1921 ਵਿਚ ਜਰਮਨੀ ਵਿਚ ਬਣੇ ਇਸ ਇਤਿਹਾਸਕ ਟਰੈਕਟਰ ਨੂੰ ਹੁਣ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਇਕ ਮਿਊਜ਼ੀਅਮ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ।
ਸਥਾਨਕ ਪੱਧਰ ‘ਤੇ ਜਿਸ ਨੂੰ ਕਬਾੜ ਸਮਝਿਆ ਜਾ ਰਿਹਾ ਸੀ, ਉਹ ਕੌਮਾਂਤਰੀ ਬਾਜ਼ਾਰ ਵਿਚ ਇਕ ਅਨਮੋਲ ਵਿਰਾਸਤ ਸਾਬਤ ਹੋਇਆ। ਜਲੰਧਰ ਦੇ ਭਗਤ ਸਿੰਘ ਚੌਕ ਕੋਲ ਇਕ ਪੁਰਾਣੀ ਪੁਰਾਣੀ ਬਿਲਡਿੰਗ ਵਿਚ ਸਾਲਾਂ ਤੋਂ ਇਕ ਟਰੈਕਟਰ ਖੜ੍ਹਾ ਸੀ। ਇਹ ਕੋਈ ਸਾਧਾਰਨ ਮਸ਼ੀਨ ਨਹੀਂ ਸਗੋਂ 1921 ਵਿਚ ਜਰਮਨੀ ਵਿਚ ਬਣਿਆ ਲੰਜ ਬੁਲਡੌਗ HL-12 ਮਾਡਲ ਸੀ।
ਪੁਨੀਤ ਵਡੇਰਾ ਮੁਤਾਬਕ ਸਥਾਨਕ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਵਿੰਟੇਜ ਵਾਹਨਾਂ ਦੀ ਦੁਨੀਆ ਵਿਚ ਇਹ ਟਰੈਕਟਰ ਇੰਨਾ ਕੀਮਤੀ ਹੈ। ਇਸ ਟਰੈਕਟਰ ਦੀ ਖਰੀਦ ਲਈ ਸਭ ਤੋਂ ਪਹਿਲਾਂ ਮੁੰਬਈ ਦੀ ਇਕ ਕੰਪਨੀ ਨੇ 2 ਲੱਖ ਰੁਪਏ ਦਾ ਪ੍ਰਤਾਵ ਦਿੱਤਾ ਸੀ। ਇਸ ਦੇ ਬਾਅਦ ਇਸ ਦੀ ਬੋਲੀ ਵਧ ਕੇ 28 ਲੱਖ ਰੁਪਏ ਤੱਕ ਜਾ ਪਹੁੰਚੀ। ਹਾਲਾਂਕਿ ਮਾਲਿਕ ਨੇ ਇਸ ਆਫਰ ਨੂੰ ਠੁਕਾਰ ਦਿੱਤਾ। ਆਖਿਰ ਇਕ ਵਿਦੇਸ਼ੀ ਕੰਪਨੀ ਨੇ ਇਸ ਦੀ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ ਇਸ ਨੂੰ 1.25 ਕਰੋੜ ਰੁਪਏ ਵਿਚ ਖਰੀਦ ਲਿਆ।
ਵਿਕਰੀ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਬੀਤੇ ਦਿਨੀਂ ਇਸ ਟਰੈਕਟਰ ਨੂੰ ਖਾਸ ਸਾਵਧਾਨੀ ਨਾਲ ਟਰੱਕ ਵਿਚ ਲੋਡ ਕੀਤਾ ਗਿਆ। ਹੁਣ ਇਹ ਇਤਿਹਾਸਕ ਮਸ਼ੀਨ ਭਾਰਤ ਤੋਂ ਵਿਦਾ ਹੋ ਕੇ ਕੈਲੀਫੋਰਨੀਆ ਦੇ ਇਕ ਪ੍ਰਸਿੱਧ ਮਿਊਜ਼ੀਅਮ ਦੀ ਸ਼ੋਭਾ ਵਧਾਏਗੀ।
ਇਹ ਵੀ ਪੜ੍ਹੋ : ਸ਼੍ਰੀਨਗਰ ‘ਚ ਵੱਡਾ ਹਾ.ਦ.ਸਾ, ਨਹਿਰ ‘ਚ ਡਿੱ/ਗੀ ਜਵਾਨਾਂ ਨਾਲ ਭਰੀ ਗੱਡੀ, ਕਈ ਜ਼ਖਮੀ
ਦੱਸ ਦੇਈਏ ਕਿ ਲੰਜ ਬੁਲਡੌਗ HL-12 ਆਪਣੀ ਅਨੋਖੀ ਤਕਨੀਕ ਲਈ ਜਾਣਿਆ ਜਾਂਦਾ ਹੈ। ਇਸ ਵਿਚ ਸਿੰਗਲ ਸਿਲੰਡਰ ਹੌਟ ਬਲਬ ਇੰਜਣ ਲੱਗਾ ਹੈ। ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੰਜਣ ਨੂੰ ਕਾਫੀ ਗਰਮ ਕਰਨਾ ਪੈਂਦਾ ਸੀ। ਇਕ ਵਾਰ ਸ਼ੁਰੂ ਹੋਣ ਦੇ ਬਾਅਦ ਇਹ ਘੱਟ ਰਫਤਾਰ ਵਿਚ ਵੀ ਜ਼ਬਰਦਸਤ ਤਾਕਤ ਪੈਦਾ ਕਰਦਾ ਸੀ। ਆਪਣੇ ਸਮੇਂ ਵਿਚ ਇਸ ਟਰੈਕਟਰ ਦੀ ਵਰਤੋਂ ਸਿਰਫ ਖੇਤੀ ਤੱਕ ਸੀਮਤ ਨਹੀਂ ਸੀ। ਖੇਤਾਂ ਵਿਚ ਹਲ ਚਲਾਉਣ ਤੋਂ ਇਲਾਵਾ ਇਸ ਦਾ ਇਸਤੇਮਾਲ ਪਾਣੀ ਦੇ ਪੰਪ ਚਲਾਉਣ ਤੇ ਅਨਾਜ ਪੀਸਣ ਵਾਲੀ ਚੱਕੀ ਚਲਾਉਣ ਵਰਗੇ ਮਹੱਤਵਪੂਰਨ ਕੰਮਾਂ ਲਈ ਕੀਤਾ ਜਾਂਦਾ ਸੀ। ਅੱਜ ਇਹ ਵਿੰਟੇਜ ਤਕਨੀਕ ਦੀ ਦੁਨੀਆ ਵਿਚ ਇਕ ਦੁਰਲਭ ਉਦਾਹਰਣ ਮੰਨਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
























