ਭਾਜਪਾ ਸੰਸਦ ਕੰਗਣਾ ਰਣੌਤ ਮਾਨਹਾਨੀ ਮਾਮਲੇ ਵਿੱਚ ਬਠਿੰਡਾ ਦੀ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਟਲ ਗਈ ਹੈ। ਦਰਅਸਲ ਬਠਿੰਡਾ ਵਿੱਚ ਵਕੀਲਾਂ ਦੀ ਹੜਤਾਲ ਚੱਲ ਰਹੀ ਹੈ, ਜਿਸ ਕਾਰਨ ਕੋਰਟ ਵਿੱਚ ਸੁਣਵਾਈ ਨਹੀਂ ਹੋ ਸਕੀ। ਹੁਣ 10 ਮਾਰਚ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਬੇਬੇ ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੇ ਕਿਹਾ ਮੈਨੂੰ ਫੋਨ ਆ ਰਹੇ ਹਨ ਰਾਜੀਨਾਮਾ ਕਰਨ ਦੇ ਲਈ ਪਰ ਕੋਰਟ ਦਾ ਅਤੇ ਰੱਬ ਦਾ ਫੈਸਲਾ ਮੈਨੂੰ ਮਨਜ਼ੂਰ ਹੋਵੇਗਾ।
ਕੰਗਣਾ ਰਨੌਤ ਦੇ ਵਕੀਲ ਰਘਬੀਰ ਸਿੰਘ ਵਹਣੀਵਾਲ ਨੇ ਕਿਹਾ ਸਾਡੀ ਚੱਲ ਰਹੀ ਹੜਤਾਲ ਦੇ ਕਾਰਨ ਹੁਣ ਕੰਗਣਾ ਰਣੌਤ ਮਾਨਹਾਨੀ ਕੇਸ ਵਿੱਚ ਅਗਲੀ ਸੁਣਵਾਈ 10 ਮਾਰਚ ਨੂੰ ਹੋਵੇਗੀ। ਅਸੀਂ ਮਾਨਯੋਗ ਕੋਰਟ ਵਿੱਚ ਐਪਲੀਕੇਸ਼ਨ ਲਾਈ ਹੈ। ਕੰਗਣਾ ਰਣੌਤ ਦਾ ਪਾਸਪੋਰਟ ਸਰੰਡਰ ਕਰਵਾਉਣ ਦੇ ਲਈ ਕਿਉਂਕਿ ਬੇਬੇ ਮਹਿੰਦਰ ਕੌਰ ਦੀ ਉਮਰ ਕਾਫੀ ਹੋ ਚੁੱਕੀ ਹੈ ਜਿਸ ਕਾਰਨ ਉਸ ਨੂੰ ਕੋਰਟ ਦੇ ਵਿੱਚ ਆਉਣ ਵਿੱਚ ਵੀ ਮੁਸ਼ਕਿਲ ਹੁੰਦੀ ਹੈ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਤੋਂ ਬਾਅਦ ਆਸਟ੍ਰੇਲੀਆ ‘ਚ ਪੰਜਾਬੀਆਂ ਦਾ ਵਿਰੋਧ, ਦੇਸ਼ ਛੱਡਣ ਦੀ ਦਿੱਤੀ ਧ/ਮਕੀ
ਦੂਜੇ ਪਾਸੇ ਬੇਬੇ ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਦਾ ਕਹਿਣਾ ਹੈ ਕਿ ਅਜਿਹੀ ਉਮਰ ਵਿੱਚ ਕੋਰਟਾਂ ਵਿੱਚ ਧੱਕੇ ਖਾਣਾ ਕਾਫੀ ਔਖਾ ਲੱਗਦਾ ਹੈ। ਉਹਨਾਂ ਨੂੰ ਰਾਜ਼ੀਨਾਮੇ ਲਈ ਕਾਫੀ ਵਾਰ ਵਿਦੇਸ਼ਾਂ ਤੋਂ ਫੋਨ ਕਾਲ ਵੀ ਆ ਰਹੀਆਂ ਹਨ ਪਰੰਤੂ ਜੇਕਰ ਕੰਗਣਾ ਉਹਨਾਂ ਦੇ ਘਰ ਵੀ ਆਉਂਦੀ ਹੈ ਤਾਂ ਉਹ ਮੁਆਫ਼ ਨਹੀਂ ਕਰਨਗੇ। ਹੁਣ ਤਾਂ ਸਿਰਫ ਮਾਨਯੋਗ ਕੋਰਟ ਦਾ ਫੈਸਲਾ ਜਾਂ ਫਿਰ ਜੋ ਰੱਬ ਨੂੰ ਮਨਜ਼ੂਰ ਹੈ ਉਸੇ ਫੈਸਲੇ ਨੂੰ ਹੱਸ ਕੇ ਸਵੀਕਾਰ ਕਰਾਂਗੇ
ਵੀਡੀਓ ਲਈ ਕਲਿੱਕ ਕਰੋ -:
























