ਅੱਜ ਰਾਹੁਲ ਗਾਂਧੀ ਪੰਜਾਬ ਦੇ ਬਰਨਾਲਾ ਵਿਖੇ ਪਹੁੰਚੇ ਸਨ। ਇਥੇ ਕਾਂਗਰਸ ਵੱਲੋਂ ਮਨਰੇਗਾ ਸਕੀਮ ਸਬੰਧੀ ਰੈਲੀ ਕੀਤੀ ਜਾਣੀ ਸੀ। ਪਰ ਰਵਨੀਤ ਬਿੱਟੂ ਵੱਲੋਂ ਇਸ ਰੈਲੀ ਨੂੰ ਲੈ ਕੇ ਰਾਹੁਲ ਗਾਂਧੀ ‘ਤੇ ਤੰਜ ਕੱਸਿਆ ਗਿਆ ਹੈ ਤੇ ਬਿੱਟੂ ਨੇ ਰਾਹੁਲ ਗਾਂਧੀ ‘ਤੇ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਬੇਇਜ਼ਤੀ ਕਰਨ ਦਾ ਦੋਸ਼ ਲਗਾਇਆ ਹੈ।
ਬਿੱਟੂ ਨੇ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਦੇ ਲੀਡਰਾਂ ਦ ਬੇਇਜ਼ਤੀ ਹੀ ਕਰਨੀ ਸੀ ਤਾਂ ਉਨ੍ਹਾਂ ਨੂੰ ਦਿੱਲੀ ਹੀ ਬੁਲਾ ਲੈਣਾ ਸੀ। ਨਾਲ ਹੀ ਰਵਨੀਤ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਦੇ ਕਾਂਗਰਸੀਆਂ ਨੂੰ ਪਾਰਟੀ ਵਿਚੋਂ ਕੱਢਣ ਦੀ ਧਮਕੀ ਵੀ ਦੇ ਕੇ ਗਏ ਹਨ। ਬਿੱਟੂ ਮੁਤਾਬਕ ਰਾਹੁਲ ਗਾਂਧੀ ਨੇ ਲੀਡਰਾਂ ਨੂੰ ਕਿਹਾ ਕਿ ਨਾ ਤਾਂ ਤੁਸੀਂ ਖੇਡਣ ਜੋਗੇ ਹੋ ਤੇ ਨਾ ਹੀ ਤੁਸੀਂ ਪਲੇਅਰਾਂ ਵਿਚ ਹੋ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਗਾਇਕ ਹੰਸ ਰਾਜ ਹੰਸ, ਸਿਆਸਤ ਤੋਂ ਕਿਨਾਰਾ ਕਰਨ ਬਾਰੇ ਦਿੱਤਾ ਜਵਾਬ
ਦੱਸ ਦੇਈਏ ਕਿ ਅੱਜ ਰਾਹੁਲ ਗਾਂਧੀ ਅੱਜ ਬਰਨਾਲਾ ਵਿਖੇ ਹੋਈ ਕਾਂਗਰਸ ਦੀ ਵੱਡੀ ਰੈਲੀ ਵਿਚ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਨੂੰ ਲੈ ਕੇ ਲੀਡਰਾਂ ਨੂੰ ਦੋ-ਟੁਕ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਮ ਟੀਮ ਵਰਕ ਨਾਲ ਹੁੰਦਾ ਹੈ। ਇਕ ਪਲੇਅਰ ਗੇਮ ਨਹੀਂ ਜਿੱਤ ਸਕਦਾ ਹੈ। ਸਾਡੇ ਕੋਲ ਪੂਰੀ ਟੀਮ ਬੈਠੀ ਹੈ। ਮੈਂ ਸੰਦੇਸ਼ ਦੇਣਾ ਚਾਹੁੰਦਾ ਹਾਂ ਟੀਮ ਪਲੇਅਰ ਬਣੋ ਨਹੀਂ ਤਾਂ ਰਿਜ਼ਰਵ ਵਿਚ ਬਿਠਾ ਦੇਵਾਂਗਾ।
ਵੀਡੀਓ ਲਈ ਕਲਿੱਕ ਕਰੋ -:
























