ਕੈਨੇਡਾ ਵਿੱਚ ਰਹਿਣ ਵਾਲੀ ਪੰਜਾਬੀ ਮੂਲ ਦੀ ਸੋਸ਼ਲ ਮੀਡੀਆ ਇੰਫਲੂਐਂਸਰ ਨੈਂਸੀ ਗਰੇਵਾਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕੈਨੇਡਾ ਦੀ ਲਾਸਾਲ ਪੁਲਿਸ ਮੁਤਾਬਕ 45 ਸਾਲਾ ਨੈਂਸੀ ਗਰੇਵਾਲ ਦੀ ਹੱਤਿਆ ਚਾਕੂ ਮਾਰ ਕੇ ਰਾਤ ਲਗਭਗ 9.30 ਵਜੇ ਉਨ੍ਹਾਂ ਦੇ ਘਰ ‘ਤੇ ਕੀਤੀ ਗਈ। ਬਾਬਾ ਰਸੂਲਪੁਰ ਨੇ ਨੈਂਸੀ ਗਰੇਵਾਲ ਦੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਕ ਵੀਡੀਓ ਸਾਂਝੀ ਕੀਤੀ।
ਬਾਬਾ ਰਸੂਲਪੁਰ ਨੇ ਕਿਹਾ ਕਿ ਦਲੇਰੀ ਨਾਲ ਬੋਲਣ ਵਾਲੀ ਦੀ ਅੱਜ ਆਵਾਜ਼ ਬੰਦ ਕਰਵਾ ਦਿੱਤੀ ਗਈ। ਜਦੋਂ ਵੀ ਦੇਸ਼ ਦੀ ਗੱਲ ਆਉਂਦੀ ਸੀ ਤਾਂ ਉਹ ਖੁੱਲ੍ਹ ਕੇ ਬੋਲਦੀ ਸੀ। ਇੱਕ ਨੈਂਸੀ ਮਰਦੀ ਹੈ ਤਾਂ ਲੱਖਾਂ ਹੋਰ ਜਿਉਂਦੀਆਂ ਹੋਣਗੀਆਂ। ਮੇਰੀ ਸਰਕਾਰ ਨੂੰ ਅਪੀਲ ਹੈ ਕਿ ਕੈਨੇਡਾ ਸਰਕਾਰ ਨੂੰ ਕਹਿ ਕੇ ਮੌਤ ਦੀ ਤਫਤੀਸ਼ ਕਰਵਾਈ ਜਾਵੇ। ਨੈਂਸੀ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਇਹ ਵੀ ਪੜ੍ਹੋ : ਅਦਾਕਾਰਾ ਲਾਰਾ ਦੱਤਾ ਆਪਣੀ ਧੀ ਨਾਲ ਦੁਬਈ ‘ਚ ਫਸੀ, ਕਿਹਾ- “ਧਮਾਕੇ ਕਾਰਨ ਹਿੱਲ ਰਹੀਆਂ ਘਰਾਂ ਦੀਆਂ ਖਿੜਕੀਆਂ-ਦਰਵਾਜ਼ੇ”
ਜ਼ਿਕਰਯੋਗ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨੈਂਸੀ ਗਰੇਵਾਲ ਦੇ ਘਰ ਵਿਚ ਵੜ ਕੇ ਕਿਸੇ ਵਿਅਕਤੀ ਨੇ ਚਾਕੂ ਮਾਰ ਕੇ ਉਸ ਨੂੰ ਜਖਮੀ ਕਰ ਦਿੱਤਾ ਹੈ। ਨੈਂਸੀ ਗਰੇਵਾਲ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਨੈਂਸੀ ‘ਤੇ ਚਾਕੂਆਂ ਨਾਲ ਵਾਰ ਕੀਤੇ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਫੜ ਲਏ ਜਾਣਗੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਜਾਂ ਸੀਸੀਟੀਵੀ ਫੁਟੇਜ ਹੈ ਤਾਂ ਉਹ ਡਿਟੈਕਟਿਵ ਸਾਰਜੈਂਟ ਜੇਮੀ ਨੈਸਟਰ ਨਾਲ ਸੰਪਰਕ ਕਰੇ।
ਵੀਡੀਓ ਲਈ ਕਲਿੱਕ ਕਰੋ -:
























