ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚ ਚੱਲ ਰਹੀ ਜੰਗ ਕਾਰਨ ਪੰਜਾਬ ਵਿਚ LPG ਗੈਸ ਸੰਕਟ ਬਰਕਰਾਰ ਹੈ। ਲੋਕ ਲੰਬੀਆਂ ਲਾਈਨਾਂ ਵਿਚ ਖੜ੍ਹੇ ਹੋ ਕੇ ਗੈਸ ਦੀ ਬੁਕਿੰਗ ਕਰਵਾ ਰਹੇ ਹਨ। ਇਨ੍ਹਾਂ ਸਭ ਦੇ ਵਿਚਾਲੇ ਲੁਧਿਆਣਾ ਦੇ DC ਹਿਮਾਂਸ਼ੂ ਜੈਨ ਨੇ ਪੈਟਰੋਲ ਪੰਪ ਤੇ ਗੈਸ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਵਿਚ ਉਨ੍ਹਾਂ ਕਿਹਾ ਕਿ LPG ਦੀ ਘਾਟ ਜਾਂ ਕਾਲਾਬਾਜ਼ਾਰੀ ਨੂੰ ਰੋਕਣ ਲਈ ਕਮੇਟੀ ਬਣਾਈ ਗਈ ਹੈ। ਸਬ-ਡਿਵੀਜ਼ਨ ਪੱਧਰ ‘ਤੇ SDMs ਨੂੰ ਸਥਿਤੀ ‘ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਪੈਟਰੋਲ, ਡੀਜ਼ਲ ਤੇ ਘਰੇਲੂ ਗੈਸ ਦੀ ਢੁਕਵੀਂ ਸਪਲਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਜਮ੍ਹਾਂਖੋਰੀ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ : ਜਲੰਧਰ ਹਾਈਟਸ ਫਲੈਟ ‘ਚ ਵਿਦਿਆਰਥਣ ਦੀ ਸ਼ੱ/ਕੀ ਹਾਲਾਤਾਂ ‘ਚ ਮੌ/ਤ, ਪਰਿਵਾਰ ਵੱਲੋਂ ਕ/ਤਲ ਦੇ ਲਗਾਏ ਜਾ ਰਹੇ ਇਲਜ਼ਾਮ
ਡੀਸੀ ਹਿਮਾਂਸ਼ੂ ਜੈਨ ਨੇ ਇਹ ਵੀ ਕਿਹਾ ਕਿ ਮੇਰੇ ਵੱਲੋਂ ਰੋਜ਼ਾਨਾ LPG ਗੈਸ ਸਪਲਾਈ ਦਾ ਰਿਵਿਊ ਲਿਆ ਜਾ ਰਿਹਾ ਹੈ ਤੇ ਸਾਡੇ ਕੋਲ ਘਰੇਲੂ ਗੈਸ ਸਿਲੰਡਰ ਦੀ ਕੋਈ ਕਮੀ ਨਹੀਂ ਹੈ। ਸਾਡੇ ਕੋਲ ਸਹੀ ਮਾਤਰਾ ਵਿਚ ਘਰੇਲੂ ਗੈਸ ਦਾ ਸਟਾਕ ਪਿਆ ਹੋਇਆ ਹੈ ਤੇ ਲੋਕਾਂ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਸਿਸਟਮ ਵਿਚ ਗੜਬੜੀ ਜ਼ਰੂਰ ਆਈ ਹੈ ਕਿਉਂਕਿ ਓਵਰਲੋਡ ਹੋਣ ਕਰਕੇ ਸਿਸਟਮ ਹੌਲੀ ਹੋ ਗਿਆ ਹੈ ਜਿਸ ਨੂੰ ਕਿ ਜਲਦ ਠੀਕ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























