ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਆਪਣੀ ਪ੍ਰੋਫਾਈਲ ਫੋਟੋ ਬਦਲ ਕੇ ‘ਆਪ੍ਰੇਸ਼ਨ ਸਿੰਦੂਰ’ ਦਾ ਲੋਗੋ ਲਗਾਇਆ ਹੈ। ਇਹ ਪਹਿਲ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿਚ ਸ਼ੁਰੂ ਕੀਤੇ ਗਏ ਫੌਜੀ ਆਪ੍ਰੇਸ਼ਨ ਦੀ ਪਹਿਲੀ ਵਰ੍ਹੇਗੰਢ ‘ਤੇ ਭਾਰਤੀ ਫੌਜ ਦੀ ਬਹਾਦੁਰੀ ਨੂੰ ਸ਼ਰਧਾਂਜਲੀ ਦੇਣ ਲਈ ਕੀਤੀ ਗਈ।
ਅਪ੍ਰੈਲ 2025 ਵਿਚ ਹੋਏ ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ ਸ਼ੁਰੂ ਕੀਤਾ ਗਿਆ ਸੀ ਜਿਸ ਵਿਚ 26 ਲੋਕਾਂ ਦੀ ਜਾਨ ਚਲੀ ਗਈ ਸੀ। ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤੀ ਫੌਜ ਨੇ ਪਾਕਿਸਤਾਨ ਤੇ ਜੰਮੂ-ਕਸ਼ਮੀਰ ਵਿਚ ਮੌਜੂਦ ਅੱਤਵਾਦੀ ਟਿਕਾਣਿਆਂ ‘ਤੇ ਹਮਲਾ ਕੀਤਾ ਸੀ। 7 ਮਈ 2025 ਨੂੰ ਲਾਂਚ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਵਿਚ ਭਾਰਤ ਨੇ ਪਾਕਿਸਤਾਨ ਤੇ ਪਾਕਿਸਤਾਨ ਵਾਲੇ ਜੰਮੂ-ਕਸ਼ਮੀਰ ਵਿਚ 9 ਵੱਡੇ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਸੀ। ਭਾਰਤੀ ਫੌਜ ਨੇ ਇਸ ਕਾਰਵਾਈ ਵਿਚ 100 ਤੋਂ ਵੱਧ ਅੱਤਵਾਦੀਆਂ ਨੂੰ ਢੇਰ ਕੀਤਾ ਸੀ।
ਪੀਐੱਮ ਮੋਦੀ ਨੇ ਫੌਜ ਦੀ ਬਹਾਦੁਰੀ ਨੂੰ ਸਲਾਮ ਕੀਤਾ ਹੈ। ਉਨ੍ਹਾਂ ਲਿਖਿਆ ਹੇ ਭਾਰਤ, ਜਿਸ ਫੌਜ ਦੇ ਯੋਧਾ ਉਤਸ਼ਾਹ ਤੇ ਮਜ਼ਬੂਤ ਮਨੋਬਲ ਵਾਲੇ ਹੋਣ ਤੇ ਜਿਸ ਦੇ ਪਿੱਛੇ ਚੰਗੇ ਸਾਧਨ ਹੋਣ, ਉਸ ਫੌਜ ਦੀ ਜਿੱਤ ਨਿਸ਼ਚਿਤ ਮੰਨੀ ਜਾਂਦੀ ਹੈ। ਇਕ ਪੋਸਟ ਵਿਚ ਪੀਐੱਮ ਨੇ ਲਿਖਿਆ ਇਕ ਸਾਲ ਪਹਿਲਾਂ ਸਾਡੀ ਫੌਜਾਂ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਜਿਨ੍ਹਾਂ ਨੇ ਪਹਿਲਗਾਮ ਵਿਚ ਬੇਕਸੂਰ ਭਾਰਤੀਆਂ ‘ਤੇ ਹਮਲਾ ਕਰਨ ਦੀ ਹਿੰਮਤ ਕੀਤੀ ਸੀ।
ਇਹ ਵੀ ਪੜ੍ਹੋ : ਸਨਰਾਈਜਰਸ ਹੈਦਰਾਬਾਦ ਨੇ ਪੰਜਾਬ ਕਿੰਗਸ ਨੂੰ 33 ਦੌੜਾਂ ਨਾਲ ਹਰਾਇਆ, ਕੂਪਰ ਕੋਨੋਲੀ ਦਾ ਸੈਂਕੜਾ ਗਿਆ ਬੇਕਾਰ
ਆਪ੍ਰੇਸ਼ਨ ਸਿੰਦੂਰ ਨੇ ਅੱਤਵਾਦ ਖਿਲਾਫ ਭਾਰਤ ਦੀ ਮਜ਼ਬੂਤ ਪ੍ਰਤੀਕਿਰਿਆ ਤੇ ਰਾਸ਼ਟਰ ਦੀ ਸੁਰੱਖਿਆ ਲਈ ਉਸ ਦੇ ਅਟੁੱਟ ਸੰਕਲਪ ਨੂੰ ਦਰਸਾਇਆ। ਇਸ ਨਾਲ ਸਾਡੀਆਂ ਫੌਜਾਂ ਦੀ ਸ਼ਕਤੀ ਨੂੰ ਵੀ ਉਜਾਗਰ ਕੀਤਾ। ਨਾਲ ਹੀ ਇਸ ਨੇ ਸਾਡੀਆਂ ਫੌਜਾਂਦੇ ਵਿਚ ਵਧਦੇ ਤਾਲਮੇਲ ਨੂੰ ਵੀ ਦਿਖਾਇਆ ਤੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਰੱਖਿਆ ਖੇਤਰ ਵਿਚ ਆਤਮ ਨਿਰਭਰਤਾ ਹਾਸਲ ਕਰਨ ਦੀ ਭਾਰਤ ਦੀ ਕੋਸ਼ਿਸ਼ ਨੇ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਕਿੰਨੀ ਤਾਕਤ ਦਿੱਤੀ ਹੈ। ਅੱਜ ਇਕ ਸਾਲ ਬਾਅਦ ਵੀ ਅਸੀਂ ਅੱਤਵਾਦ ਨੂੰ ਹਰਾਉਣ ਤੇ ਉਸ ਨੂੰ ਬੜ੍ਹਾਵਾ ਦੇਣ ਵਾਲੇ ਪੂਰੇ ਤੰਤਰ ਨੂੰ ਤਬਾਹ ਕਰਨ ਦੇ ਆਪਣੇ ਸੰਕਲਪ ‘ਤੇ ਪਹਿਲਾਂ ਵਾਂਗ ਹੀ ਮਜ਼ਬੂਤ ਹਾਂ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










