ਮੋਹਾਲੀ ਦੇ ਖਰੜ ਵਿਚ ਵੈਸਟਰਨ ਟਾਵਰਸ ਸੁਸਾਇਟੀ ਵਿਚ ਅੱਜ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਈਟੀ ਸੈਕਟਰ ਵਿਚ ਕੰਮ ਕਰਨ ਵਾਲੇ ਇਕ ਵਿਅਕਤੀ ਦੇ ਘਰ ਛਾਪਾ ਮਾਰਿਆ। ਟੀਮ ਨੂੰ ਆਉਂਦਾ ਦੇਖ ਕੇ ਕਿਸੇ ਨੇ ਰਿਹਾਇਸ਼ੀ ਟਾਵਰ ਦੀ 9ਵੀਂ ਮੰਜ਼ਿਲ ਤੋਂ ਪੈਸਿਆਂ ਨਾਲ ਭਰਿਆ ਇਕ ਬੈਗ ਹੇਠਾਂ ਸੁੱਟ ਦਿੱਤਾ ਜੋ ਪਹਿਲਾਂ ਤੋਂ ਹੇਠਾਂ ਖੜ੍ਹੀ ਗੱਡੀ ਦੇ ਡਰਾਈਵਰ ਨੇ ਚੁੱਕ ਲਿਆ।

ਹਾਲਾਂਕਿ ਟੀਮ ਦੀ ਨਜ਼ਰ ਉਸ ‘ਤੇ ਪੈ ਗਈ ਤੇ ਟੀਮ ਦੇ ਮੈਂਬਰਾਂ ਨੇ ਪਿੱਛਾ ਕਰਕੇ ਬੈਗ ਲੈ ਕੇ ਭੱਜ ਰਹੇ ਡਰਾਈਵਰ ਨੂੰ ਫੜ ਲਿਆ ਤੇ ਬੈਗ ਤੋਂ ਲਗਭਗ 21 ਲੱਖ ਰੁਪਏ ਨਕਦ ਬਰਾਮਦ ਕੀਤੇ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਅਜੇ ਤੱਕ ਅਧਿਕਾਰੀ ਕੁਝ ਵੀ ਬੋਲਣ ਤੋਂ ਬਚ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










