ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿਚ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਵਿਚਕਾਰ ਲਗਭਗ 45 ਮਿੰਟ ਤੱਕ ਗੱਲਬਾਤ ਚੱਲੀ। ਇਸ ਮੌਕੇ ਸੀਐੱਮ ਮਾਨ ਨੇ ਕਿਹਾ ਕਿ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਖਾਦਾਂ ਦੀ ਸਪਲਾਈ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫਸਲੀ ਵਿਭਿੰਨਤਾ ਦੇ ਸੰਬੰਧ ‘ਚ ਕੇਂਦਰ ਤੇ ਪੰਜਾਬ ਮਿਲ ਕੇ ਕੰਮ ਕਰਨਗੇ। ਪਿਛਲੇ ਸਮੇਂ ਤੇ ਵਰਤਮਾਨ ‘ਚ ਅਸੀਂ ਕਿਸਾਨਾਂ ਤੇ ਪੰਜਾਬ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣਾ ਪੂਰਾ ਸਮਰਥਨ ਦੇਵਾਂਗੇ। ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਤੇ ਅਨਾਜ ਦਾ ਸੰਕਟ ਆਉਂਦਾ ਹੈ ਤਾਂ ਪੰਜਾਬ ਹਮੇਸ਼ਾ ਸਭ ਤੋਂ ਅੱਗੇ ਖੜ੍ਹਾ ਰਹਿੰਦਾ ਹੈ।
ਇਹ ਵੀ ਪੜ੍ਹੋ : ‘NHAI ਪ੍ਰਾਜੈਕਟਸ ਨੂੰ ਲੈ ਕੇ ਹੋਈ ਵਿਚਾਰ-ਚਰਚਾ’ ਕੇਂਦਰੀ ਮੰਤਰੀ ਗਡਕਰੀ ਨਾਲ ਮੁਲਾਕਾਤ ‘ਤੇ CM ਮਾਨ ਦਾ ਬਿਆਨ
ਦੂਜੇ ਪਾਸੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਮੁਲਾਕਾਤ ਮਗਰੋਂ ਬਿਆਨ ਦਿੱਤਾ ਕਿ ਸਾਨੂੰ ਪੰਜਾਬ ਅਤੇ ਪੰਜਾਬ ਦੇ ਲੋਕਾਂ ‘ਤੇ ਬਹੁਤ ਮਾਣ ਹੈ। ਇਹ ਉਹ ਸੂਬਾ ਹੈ ਜੋ ਦੇਸ਼ ‘ਤੇ ਆਉਣ ਵਾਲੇ ਹਰ ਸੰਕਟ ਦਾ ਸਾਹਮਣਾ ਕਰਨ ਤੇ ਉਸ ਨੂੰ ਦੂਰ ਕਰਨ ‘ਚ ਹਮੇਸ਼ਾ ਸਭ ਤੋਂ ਅੱਗੇ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਤੈਅ ਕੀਤਾ ਹੈ ਕਿ ਕਪਾਹ, ਦਾਲਾਂ, ਤਿਲ ਤੇ ਬਾਗਵਾਨੀ ਦੇ ਮਿਸ਼ਨਾਂ ਵਿਚ ਕੇਂਦਰ ਤੇ ਪੰਜਾਬ ਸਰਕਾਰ ਮਿਲ ਕੇ ਕੰਮ ਕਰਨਗੇ। ਸਾਡਾ ਟੀਚਾ ਹੈ ਕਿ ਕਿਸਾਨ ਨੂੰ ਘਾਟਾ ਨਾ ਹੋਵੇ। ਵਿਭਿੰਨਤਾ ਨਾਲ ਫਾਇਦਾ ਮਿਲੇ, ਪਾਣੀ ਤੇ ਮਿੱਟੀ ਬਚ ਤੇ ਅਸੀਂ ਜਲਵਾਯੂ ਬਦਲਾਅ ਦੇ ਖਤਰਿਆਂ ਨਾਲ ਨਿਪਟ ਸਕੀਏ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਿਸ ਵੀ ਸਹਿਯੋਗ ਦੀ ਲੋੜ ਹੋਵੇਗੀ, ਅਸੀ ਪੂਰੀ ਤਾਕਤ ਨਾਲ ਉਸ ਨੂੰ ਪੂਰਾ ਕਰਾਂਗੇ। ਪੰਜਾਬ ਹਰੀ ਕ੍ਰਾਂਤੀ ਵਾਲਾ ਸੂਬਾ ਹੈ ਤੇ ਇਸ ਨੇ ਅਨਾਜ ਦੇ ਮਾਮਲੇ ਵਿਚ ਦੇਸ਼ ਨੂੰ ਆਤਮ ਨਿਰਭਰ ਬਣਾਇਆ ਹੈ, ਅਸੀਂ ਮਿਲ ਕੇ ਕੰਮ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










